B'DAY SPL: ਗਰੀਬੀ 'ਚੋਂ ਨਿਕਲ ਕੇ ਗੁਰੂ ਦੱਤ ਨੇ ਬਾਲੀਵੁੱਡ 'ਚ ਬਣਾਈ ਸੀ ਵੱਖਰੀ ਪਛਾਣ

Monday, July 9, 2018 12:09 PM
B'DAY SPL: ਗਰੀਬੀ 'ਚੋਂ ਨਿਕਲ ਕੇ ਗੁਰੂ ਦੱਤ ਨੇ ਬਾਲੀਵੁੱਡ 'ਚ ਬਣਾਈ ਸੀ ਵੱਖਰੀ ਪਛਾਣ

ਮੁੰਬਈ (ਬਿਊਰੋ)— ਭਾਰਤੀ ਸਿਨੇਮਾ ਵਿਚ ਗੁਰੂ ਦੱਤ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਕੋਰੀਓਗਰਾਫੀ ਅਤੇ ਐਕਟਿੰਗ ਵਿਚ ਆਪਣਾ ਲੋਹਾ ਮਨਵਾਇਆ। ਗੁਰੂ ਦੱਤ ਦਾ ਜਨਮ 9 ਜੁਲਾਈ 1925 ਨੂੰ ਬੰਗਲੁਰੂ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਵਸੰਤ ਕੁਮਾਰ ਸ਼ਿਵਸ਼ੰਕਰ ਪਾਦੁਕੋਣ ਸੀ। ਗੁਰੂ ਦੱਤ ਦਾ ਜਨਮ ਬੇਹੱਦ ਗਰੀਬੀ ਅਤੇ ਤਕਲੀਫਾਂ 'ਚ ਗੁਜ਼ਰਿਆ ਸੀ। ਪੜ੍ਹਾਈ 'ਚ ਚੰਗੇ ਹੋਣ ਦੇ ਬਾਵਜੂਦ 10ਵੀਂ ਤੋਂ ਬਾਅਦ ਉਹ ਅੱਗੇ ਨਹੀਂ ਪੜ ਸਕੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲ ਰੁਪਏ ਨਹੀਂ ਸਨ।
Image result for guru dutt
ਸੰਗੀਤ ਅਤੇ ਕਲਾ ਵਿਚ ਰੁਚੀ ਦੇ ਚਲਦੇ ਗੁਰੂ ਦੱਤ ਨੇ ਆਪਣੀ ਪ੍ਰਤੀਭਾ ਨਾਲ ਸਕਾਲਰਸ਼ਿਪ ਹਾਸਿਲ ਕੀਤੀ ਅਤੇ ਉਦੈ ਸ਼ੰਕਰ ਇੰਡੀਆ ਕਲਚਰ ਸੈਂਟਰ ਵਿਚ ਦਾਖਿਲਾ ਲੈ ਲਿਆ, ਜਿੱਥੋਂ ਉਨ੍ਹਾਂ ਨੇ ਡਾਂਸ ਸਿੱਖਿਆ। 5 ਸਾਲ ਤੱਕ ਉਦੈ ਸ਼ੰਕਰ ਤੋਂ ਡਾਂਸ ਸਿੱਖਣ ਤੋਂ ਬਾਅਦ ਗੁਰੂ ਦੱਤ ਨੂੰ ਪੁਨੇ ਦੇ ਪ੍ਰਭਾਤ ਸਟੂਡੀਓ ਵਿਚ ਬਤੋਰ ਕੋਰੀਓਗਰਾਫਰ ਕੰਮ ਕਰਨ ਦਾ ਮੌਕਾ ਮਿਲਿਆ। ਸਾਲ 1946 'ਚ ਗੁਰੁਦੱਤ ਨੇ ਪ੍ਰਭਾਤ ਸਟੂਡੀਓ ਦੀ ਇਕ ਫਿਲਮ 'ਹਮ ਏਕ ਹੈਂ' ਨਾਲ ਬਤੋਰ ਕੋਰੀਓਗਰਾਫਰ ਕਰਕੇ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ।
Image result for guru dutt
ਕੋਰੀਓਗਰਾਫਰ ਤੋਂ ਬਾਅਦ ਗੁਰੂ ਦੱਤ ਨੂੰ ਪ੍ਰਭਾਤ ਸਟੂਡੀਓ ਦੀ ਫਿਲਮ 'ਚ ਐਕਟਿੰਗ ਦਾ ਮੌਕਾ ਵੀ ਮਿਲਿਆ। ਇਸ ਦੌਰਾਨ ਹੀ ਉਨ੍ਹਾਂ ਨੇ 'ਪਿਆਸਾ' ਦੀ ਕਹਾਣੀ ਲਿਖੀ ਅਤੇ ਬਾਅਦ ਵਿਚ ਇਸ 'ਤੇ ਫਿਲਮ ਬਣਾਈ। ਸਾਲ 1951 'ਚ ਦੇਵਾਨੰਦ ਦੀ ਫਿਲਮ 'ਬਾਜ਼ੀ' ਦੀ ਸਫਲਤਾ ਤੋਂ ਬਾਅਦ ਗੁਰੂ ਦੱਤ ਬਤੋਰ ਨਿਰਦੇਸ਼ਕ ਆਪਣੀ ਪਹਿਚਾਉਣ ਬਣਾਉਣ 'ਚ ਸਫਲ ਹੋ ਗਏ। ਉਹ ਠਹਿਰੀ ਹੋਈ ਤਬੀਅਤ ਦੇ ਮਾਲਕ ਸਨ ਜਿਸ ਨੇ ਕਦੇ ਵੀ ਆਪਣੀ ਸਫਲਤਾ 'ਤੇ ਘੁਮੰਡ ਨਹੀਂ ਕੀਤਾ ਸੀ। ਇਸ ਫਿਲਮ ਦੇ ਦੌਰਾਨ ਗੁਰੂ ਦੱਤ ਅਤੇ ਗੀਤਾ ਬਾਲੀ ਕਰੀਬ ਆਏ ਅਤੇ ਸਾਲ 1953 ਵਿਚ ਉਨ੍ਹਾਂ ਨੇ ਵਿਆਹ ਕਰਵਾ ਲਿਆ।
Image result for guru dutt marriage
ਦਰਅਸਲ, ਦੋਵਾਂ ਦੇ ਵਿਆਹ ਟੁੱਟਣ ਦਾ ਕਾਰਨ ਗੁਰੂ ਦੱਤ ਦਾ ਵਹੀਦਾ ਰਹਿਮਾਨ ਵੱਲ ਝੁਕਾਅ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਵਹੀਦਾ ਰਹਿਮਾਨ ਅਤੇ ਗੁਰੂ ਦੱਤ ਇਕ ਦੂੱਜੇ ਨੂੰ ਬਹੁਤ ਪਿਆਰ ਕਰਦੇ ਸਨ ਪਰ ਗੁਰੂ ਦੱਤ ਵਿਆਹ ਹੋ ਚੁੱਕਿਆ ਸੀ। ਵਹੀਦਾ ਰਹਿਮਾਨ ਨੂੰ ਲੈ ਕੇ ਗੁਰੂਦੱਤ ਅਤੇ ਗੀਤਾ ਦੱਤ ਵਿਚਕਾਰ ਆਏ ਦਿਨ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਾਲ 1957 ਵਿਚ ਗੁਰੂ ਦੱਤ ਅਤੇ ਗੀਤਾ ਬਾਲੀ ਦੀ ਵਿਆਹੁਤਾ ਜ਼ਿੰਦਗੀ 'ਚ ਦਰਾਰ ਆ ਗਈ ਅਤੇ ਦੋਵੇਂ ਵੱਖਰੇ ਹੋ ਕੇ ਰਹਿਣ ਲੱਗੇ।
Image result for guru dutt marriage
'ਪਿਆਸਾ', 'ਸਾਹਿਬ ਬੀਵੀ ਔਰ ਗੁਲਾਮ' ਵਰਗੀਆਂ ਬੇਮਿਸਾਲ ਫਿਲਮਾਂ ਦੇਣ ਵਾਲੇ ਗੁਰੂ ਦੱਤ ਉਸ ਵੇਲੇ ਦਿਵਾਲੀਆ ਹੋ ਗਏ ਜਦੋਂ 'ਕਾਗਜ਼ ਕੇ ਫੂਲ' ਫਲਾਪ ਹੋ ਗਈ। ਇਕ ਪਾਸੇ ਜਿੱਥੇ ਉਹ ਵਹੀਦਾ ਰਹਿਮਾਨ ਨੂੰ ਨਾ ਆਪਣਾ ਪਾਏ ਤਾਂ ਉਥੇ ਹੀ ਦੂਜੇ ਪਾਸੇ ਫਿਲਮ ਵਿਚ ਨੁਕਸਾਨ ਕਾਰਨ ਗੁਰੂਦੱਤ ਬਿਲਕੁੱਲ ਟੁੱਟ ਚੁੱਕੇ ਸਨ ਅਤੇ ਉਨ੍ਹਾਂ ਨੇ 2 ਵਾਰ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਸੀ ਪਰ ਤੀਜੀ ਵਾਰ ਉਨ੍ਹਾਂ ਦੀ ਜਾਨ ਚੱਲੀ ਗਈ। 39 ਸਾਲ ਦੀ ਉਮਰ 'ਚ ਗੁਰੂ ਦੱਤ ਆਪਣੇ ਬੈੱਡਰੂਮ 'ਚ ਮਰੇ ਹੋਏ ਪਾਏ ਗਏ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਖੂਬ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ।


Edited By

Manju

Manju is news editor at Jagbani

Read More