ਪੰਜਾਬੀ ਗਾਇਕੀ ਦੀ ਮਿਸਾਲ ਬਣੇ ਗੁਰਵਿੰਦਰ ਬਰਾੜ, ਜਾਣੋ ਦਿਲਚਸਪ ਗੱਲਾਂ

2/8/2018 10:18:10 AM

ਜਲੰਧਰ(ਬਿਊਰੋ)— 'ਲੰਬੜਦਾਰਾਂ ਦੇ ਦਰਵਾਜ਼ੇ', 'ਉਸ ਕਮਲੀ ਦੀਆਂ ਯਾਦਾਂ', 'ਸ਼ੌਕੀ', 'ਗੁੱਡ ਮਾਰਨਿੰਗ', 'ਪਾਣੀ ਅੱਖੀਆਂ ਦਾ', 'ਬਾਬਾ ਨਾਨਕ ਭਲੀ ਕਰੂ' ਕੈਸਿਟਾਂ ਅਤੇ ਬਹੁਤ ਸਾਰੇ ਸਮਾਜਿਕ/ਪਰਿਵਾਰਕ ਹਿੱਟ ਗੀਤਾਂ ਦੇ ਮਾਲਕ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਦਾ ਅੱਜ ਜਨਮਦਿਨ ਹੈ।

PunjabKesari

ਉਨ੍ਹਾਂ ਦਾ ਜਨਮ 8 ਫਰਵਰੀ 1979 ਨੂੰ ਮੁਕਤਸਰ ਜ਼ਿਲੇ ਦੇ ਸਾਧਾਰਨ ਜਿਹੇ ਪਿੰਡ ਮਹਾਂਬੱਧਰ 'ਚ ਜੰਮਿਆ ਗੁਰਵਿੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ. ਸੀ ਕਰਨ ਮਗਰੋਂ ਸਰਕਾਰੀ ਨੌਕਰੀ ਲੈਣ 'ਚ ਵੀ ਸਫਲ ਹੋਏ ਪਰ ਲਿਖਣ ਅਤੇ ਗਾਉਣ ਦਾ ਸ਼ੌਕ ਅੰਦਰੋਂ-ਅੰਦਰ ਜਵਾਨ ਹੁੰਦਾ ਗਿਆ।

PunjabKesari

ਆਮ ਤੌਰ 'ਤੇ ਨਵੀਂ ਪੌਦ 'ਚੋਂ ਮਾਲਵੇ ਦੇ ਗਾਇਕ 'ਬਠਿੰਡਾ ਟਾਈਪ' ਕਰਕੇ ਜਾਣੇ ਜਾਂਦੇ ਹਲਕੇ ਪੱਧਰ ਦੇ ਗੀਤਾਂ ਨਾਲ ਹੀ ਪਾਰੀਆਂ ਖੇਡਦੇ ਰਹੇ ਹਨ ਪਰ ਗੋਰਾ ਚੱਕ ਵਾਲਾ ਤੋਂ ਬਾਅਦ ਗੁਰਵਿੰਦਰ ਨੇ ਪਾਇਦਾਰ ਗੀਤਾਂ ਨਾਲ ਗਾਇਕੀ ਦੀ ਸ਼ੁਰੂਆਤ ਕੀਤੀ।

PunjabKesari

'ਲੰਬੜਦਾਰਾਂ ਦੇ ਦਰਵਾਜ਼ੇ' ਟਾਈਟਲ ਵਾਲੀ ਕੈਸੇਟ ਨਾਲ ਉਸ ਨੇ ਪੰਜਾਬੀ ਗਾਇਕੀ ਦੇ ਖੇਤਰ 'ਚ ਪੈਰ ਧਰਿਆ। ਭਾਵੇਂ ਇਹ ਕੈਸੇਟ ਕੋਈ ਮਾਅਰਕਾ ਨਾ ਮਾਰ ਸਕੀ ਪਰ ਗੁਰਵਿੰਦਰ ਦੇ ਯਤਨ ਨੂੰ ਚੰਗੀ ਦਾਦ ਮਿਲੀ।

PunjabKesari

ਇਸ ਤੋਂ ਬਾਅਦ ਉਸ ਨੇ ਐਲਬਮ 'ਉਸ ਕਮਲੀ ਦੀਆਂ ਯਾਦਾਂ' ਦੀ ਤਿਆਰੀ ਕੀਤੀ।

PunjabKesari

10-15 ਹਜ਼ਾਰ 'ਚ ਪ੍ਰੋਗਰਾਮ ਕਰਦਿਆਂ, ਤਨਖਾਹ 'ਚੋਂ ਢਿੱਡ ਬੰਨ੍ਹ ਕੇ ਪੈਸੇ ਬਚਾਉਂਦਿਆਂ ਫੇਰ ਉਸ ਨੇ ਮਿਸ ਪੂਜਾ ਨਾਲ ਦੋਗਾਣਿਆਂ ਦੀ ਐਲਬਮ ਕੀਤੀ 'ਗੁੱਡ ਮਾਰਨਿੰਗ'।

PunjabKesari

ਇਸ ਐਲਬਮ ਦੇ ਦੋ ਗੀਤ 'ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ' ਅਤੇ 'ਹਾਏ ਮੈਂ ਮਰ ਜਾਂ ਜੀਅ ਨਹੀਂ ਲੱਗਿਆ ਮੇਰੇ ਸੋਹਣੇ ਦਾ' ਸੁਪਰਹਿੱਟ ਹੋ ਗਏ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News