ਭਾਰਤੀ ਸਿੰਘ ਦੇ ਜਨਮਦਿਨ ਨੂੰ ਪਤੀ ਨੇ ਇੰਝ ਬਣਾਇਆ ਖਾਸ

Wednesday, July 3, 2019 10:00 AM

ਮੁੰਬਈ(ਬਿਊਰੋ)- ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚਿਆ ਨੇ ਉਸ ਦੇ ਬਰਥਡੇ ਨੂੰ ਸਪੈਸ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹਰਸ਼ ਨੇ ਕਲਰਸ ਦੇ ਸ਼ੋਅ 'ਖਤਰਾ ਖਤਰਾ ਖਤਰਾ' ਦੇ ਸੈੱਟ 'ਤੇ ਭਾਰਤੀ ਲਈ ਸਰਪ੍ਰਾਈਜ਼ ਬਰਥਡੇ ਪਾਰਟੀ ਰੱਖੀ।
PunjabKesari
ਬਰਥਡੇ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਸੈਲੀਬ੍ਰੇਸ਼ਨ 'ਚ ਪੁਨੀਤ ਪਾਠਕ, ਰਾਘਵ ਜੁਆਲ ਅਤੇ ਧਰਮੇਸ਼ ਯੇਲਾਂਡੇ ਵੀ ਸ਼ਾਮਲ ਸਨ। ਸਾਰਿਆਂ ਨੇ ਪਾਰਟੀ 'ਚ ਕਾਫੀ ਮਸਤੀ ਕੀਤੀ। ਭਾਰਤੀ ਨੇ ਫਰੈਂਡਸ ਨਾਲ 'ਛੋਟੇ ਤੇਰਾ ਬਰਥਡੇ ਆਇਆ' ਗੀਤ 'ਤੇ ਡਾਂਸ ਵੀ ਕੀਤਾ।
PunjabKesari
ਇਕ ਇੰਟਰਵਿਊ 'ਚ ਬਰਥਡੇ ਨੂੰ ਲੈ ਕੇ ਹਰਸ਼ ਨੇ ਕਿਹਾ,''ਮੈਂ ਹਮੇਸ਼ਾ ਭਾਰਤੀ ਨੂੰ ਸਰਪ੍ਰਾਈਜ਼ ਕਰਨਾ ਪਸੰਦ ਕਰਦਾ ਹਾਂ ਅਤੇ ਉਨ੍ਹਾਂ ਨੇ ਸਪੈਸ਼ਲ ਕਰਵਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਿੱਛਲੇ ਸਾਲ ਮੈਂ ਉਨ੍ਹਾਂ ਦਾ ਨਾਮ ਆਪਣੀ ਛਾਤੀ 'ਤੇ ਲਿਖਵਾਇਆ ਸੀ।
PunjabKesari
ਇਸ ਸਾਲ ਅਸੀਂ ਉਨ੍ਹਾਂ ਦੇ ਬਰਥਡੇ 'ਤੇ ਸ਼ੂਟਿੰਗ ਕਰ ਰਹੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਨ੍ਹਾਂ ਲਈ ਕੁਝ ਪਲਾਨ ਨਹੀਂ ਬਣਾਇਆ ਹੈ।'' ਦੱਸ ਦੇਈਏ ਕਿ ਭਾਰਤੀ ਸਿੰਘਰ ਅਤੇ ਹਰਸ਼ ਲਿੰਬਾਚਿਆ 'ਖਤਰੋਂ ਕੇ ਖਿਲਾੜੀ ਸੀਜ਼ਨ 9' 'ਚ ਸ਼ਾਮਲ ਹੋਏ ਸਨ। ਇਸ ਸ਼ੋਅ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਸੀ।


About The Author

manju bala

manju bala is content editor at Punjab Kesari