ਸੋਸ਼ਲ ਮੀਡੀਆ 'ਤੇ ਵਾਇਰਲ ਜਸਟਿਨ ਬੀਬਰ ਦੀ ਮੰਗੇਤਰ ਦੀਆਂ ਬੋਲਡ ਤਸਵੀਰਾਂ

Friday, August 3, 2018 4:11 PM

ਮੁੰਬਈ (ਬਿਊਰੋ)— ਮਸ਼ਹੂਰ ਕੈਨੇਡੀਅਨ ਸਿੰਗਰ ਜਸਟਿਨ ਬੀਬਰ ਦੀ ਮੰਗੇਤਰ ਹੈਲੀ ਬਾਲਡਵਿਨ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਘੰਟੇ ਪਹਿਲਾਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਹੈਲੀ ਬੇਹੱਦ ਬੋਲਡ ਅਤੇ ਬਿੰਦਾਸ ਦਿਖਾਈ ਦੇ ਰਹੀ ਹੈ। ਹਾਲ ਹੀ 'ਚ ਸਿੰਗਰ ਜਸਟਿਨ ਬੀਬਰ ਨੇ ਬਾਲਡਵਿਨ ਨਾਲ ਮੰਗਣੀ ਕੀਤੀ ਹੈ।

PunjabKesari

ਇਹ ਜੋੜੀ ਹਾਲੀਵੁੱਡ ਇੰਡਸਟਰੀ 'ਚ ਕਾਫੀ ਲੋਕਪ੍ਰਿਯ ਹੈ। ਇਨ੍ਹਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਨ੍ਹਾਂ ਦੀ ਮੰਗਣੀ ਦੀ ਖਬਰ ਪੂਰੀ ਦੁਨੀਆ 'ਚ ਸੁਰਖੀਆਂ ਬਟੋਰਨ 'ਚ ਪਿੱਛੇ ਨਹੀਂ ਸੀ।

PunjabKesari

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦੋਵੇਂ ਜਲਦ ਹੀ ਵਿਆਹ ਕਰ ਸਕਦੇ ਹਨ।

PunjabKesari

ਮੰਗਣੀ ਤੋਂ ਬਾਅਦ ਜਸਟਿਨ ਬੀਬਰ ਨੇ ਹੈਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵੇਂ ਜਲਦੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

PunjabKesari

ਪੇਸ਼ੇ ਤੋਂ ਇਕ ਕਲਾਸੀਕਲ ਬੈਲੇ ਡਾਂਸਰ ਹੈਲੀ ਬਾਲਡਵਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਅਮਰੀਕੀ ਕੰਪਨੀ ਫੋਰਡ ਲਈ ਮਾਡਲਿੰਗ ਨਾਲ ਕੀਤੀ ਸੀ।

PunjabKesari PunjabKesari


Edited By

Chanda Verma

Chanda Verma is news editor at Jagbani

Read More