ਬੀਚ ਕਿਨਾਰੇ ਪਤਨੀ ਨਾਲ ਲੜੇ ਜਸਟਿਨ ਬੀਬਰ

Tuesday, March 19, 2019 3:32 PM

ਮੁੰਬਈ (ਬਿਊਰੋ) : ਇੰਟਰਨੈਸ਼ਨਲ ਸਿੰਗਰ ਜਸਟਿਨ ਬੀਬਰ ਤੇ ਹੈਲੀ ਬਾਲਡਵਿਨ ਦਾ ਰਿਸ਼ਤਾ ਕੁਝ ਠੀਕ ਨਹੀਂ ਚੱਲ ਰਿਹਾ। ਜੀ ਹਾਂ, ਇਹ ਅਸੀਂ ਨਹੀਂ ਆਖ ਰਹੇ ਸਗੋਂ ਅਜਿਹੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਨ੍ਹਾਂ ਖਬਰਾਂ 'ਤੇ ਹੈਲੀ ਨੇ ਪਹਿਲੀ ਵਾਰ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ। ਹੈਲੀ ਨੇ ਆਪਣੇ ਇੰਸਟਾਗ੍ਰਾਮ 'ਚ ਸਟੋਰੀ ਪਾਈ ਹੈ, ਜਿਸ 'ਚ ਉਸ ਨੇ ਲਿਖਿਆ, ''ਤੁਸੀਂ ਇੰਟਰਨੈੱਟ 'ਤੇ ਜੋ ਵੀ ਪੜ੍ਹ ਰਹੇ ਹੋ, ਉਸ 'ਤੇ ਯਕੀਨ ਨਾ ਕਰੋ। ਫੇਕ ਨਿਊਜ਼। ਇਸ ਦੇ ਨਾਲ ਹੀ ਉਸ ਨੇ ਹੱਸਣ ਵਾਲੀ ਸਮਾਇਲੀ ਭੇਜਦੀ ਹੈ।'' ਜੇਕਰ ਇਹ ਖਬਰ ਸਹੀ ਹੈ ਕਿ ਦੋਵਾਂ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਇਸ ਤੋਂ ਵੱਡੀ ਗੁੱਡ ਨਿਊਜ਼ ਦੋਵਾਂ ਦੇ ਫੈਨਸ ਲਈ ਕੋਈ ਹੋਰ ਨਹੀਂ ਹੋ ਸਕਦੀ।

PunjabKesari
ਖਬਰਾਂ ਮੁਤਾਬਕ, ਦੋਵੇਂ ਸ਼ਨੀਵਾਰ ਨੂੰ ਬੀਚ 'ਤੇ ਬਹਿਸ ਕਰਦੇ ਨਜ਼ਰ ਆਏ ਸੀ। ਕੈਲੀਫੋਰਨੀਆ ਦੇ ਲਗੁਨਾ ਬੀਚ ਦੇ ਪਾਰਕ 'ਚ ਦੋਵੇਂ ਧੁੱਪ 'ਚ ਬੈਠੇ ਨਜ਼ਰ ਆ ਰਹੇ ਹਨ। ਇਸ 'ਚ ਦੋਵਾਂ 'ਚ ਤਕਰਾਰ ਸਾਫ ਨਜ਼ਰ ਆ ਰਿਹਾ ਹੈ। ਇਸ ਤਸਵੀਰ ਕਾਫੀ ਵਾਇਰਲ ਹੋਈ ਸੀ। ਹਾਲ ਹੀ 'ਚ ਜਸਟਿਨ ਨੇ ਕਿਹਾ ਸੀ ਕਿ ਉਹ ਇਸ ਸਮੇਂ ਕਈ ਗੱਲਾਂ ਨਾਲ ਜੂਝ ਰਹੇ ਹਨ। ਉਹ ਆਪਣੇ ਵਿਆਹ ਨੂੰ ਕਾਮਯਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।


Edited By

Sunita

Sunita is news editor at Jagbani

Read More