ਫਿਲਮ ਰਿਵਿਊ- ਚੰਗੇ ਨਾਵਲ ਦੀ ਕਮਜ਼ੋਰ ਨਕਲ ''ਹਾਫ ਗਰਲਫਰੈਂਡ''

Friday, May 19, 2017 11:42 AM
ਮੁੰਬਈ— ਮਸ਼ਹੂਰ ਲੇਖਕ ਚੇਤਨ ਭਗਤ ਦੇ ਨਾਵਲ ਦੇ ਹਮੇਸ਼ਾ ਫਿਲਮਾਂ ਬਣਾਈਆਂ ਜਾਂਦੀਆਂ ਹਨ। ਜਿਸ ਕਰਕੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਨਾਵਲ ''ਹਾਫ ਗਰਲਫਰੈਂਡ'' ਦੇ ਅਧਾਰਿਤ ਫਿਲਮ ਸਿਨੇਮਾਘਰਾਂ ''ਚ ਅੱਜ ਰਿਲੀਜ਼ ਹੋ ਗਈ ਹੈ। ਇਸ ''ਚ ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾ ''ਚ ਨਜ਼ਰ ਆਉਣਗੇ।
ਕਹਾਣੀ
► ਇਸ ਫਿਲਮ ਦੀ ਕਹਾਣੀ ਬਿਹਾਰ ਦੇ ਰਹਿਣ ਵਾਲੇ ਮਾਧਵ ਝਾਅ (ਅਰਜੁਨ ਕਪੂਰ) ਦੀ ਹੈ, ਜੋ ਦਿੱਲੀ ''ਚ ਆ ਕੇ ਸਪੋਰਟਸ ਕੋਟੇ ਨਾਲ ਯੂਨੀਵਰਸਿਟੀ ''ਚ ਦਾਖਲਾ ਲੈਂਦਾ ਹੈ। ਇੱਥੇ ਉਸ ਦੀ ਮੁਲਾਕਾਤ ਰਿਆ ਸੋਮਾਨੀ (ਸ਼ਰਧਾ ਕਪੂਰ) ਨਾਲ ਹੁੰਦੀ ਹੈ। ਦੋਵਾਂ ਦਾ ਇਕ ਆਪਸ ''ਚ ਦਿਲਚਸਪੀ ਕਾਫੀ ਸਿਮੀਲਰ ਹੈ, ਬਾਸਕਟਬਾਲ। ਦਿੱਲੀ ਦੀ ਰਹਿਣ ਵਾਲੀ ਰਿਆ ''ਤੇ ਮਾਧਵ ਦਾ ਦਿਲ ਆ ਜਾਂਦਾ ਹੈ, ਪਰ ਰਿਆ ਉਸ ਨੂੰ ਪਿਆਰ ਨਹੀਂ ਕਰਦੀ। ਹਾਲਾਂਕਿ ਮਾਧਵ ਦੀ ''ਹਾਫ ਗਰਲਫੈਂਡ'' ਜ਼ਰੂਰ ਬਣ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਦੋਵਾਂ ਦੇ ਵਿਚਕਾਰ ਬਾਅਦ ''ਚ ਮਤਭੇਦ ਪੈਂਦਾ ਹੋ ਜਾਂਦੇ ਹਨ। ਇਸ ਤੋਂ ਬਾਅਦ ਕਹਾਣੀ ਬਿਹਾਰ ਤੋਂ ਲੰਡਨ ਤੱਕ ਵੀ ਜਾਂਦੀ ਹੈ। ਮਾਧਵ ਦੀ ਲਵ-ਸਟੋਰੀ ''ਚ ਦੋਸਤ ਸ਼ੈਲੇਸ਼ (ਵਿਕ੍ਰਾਂਤ ਮੱਸੀ) ਦਾ ਵੀ ਖਾਸ ਯੋਗਦਾਨ ਹੈ, ਜਿਸ ਕਾਰਨ ਮਾਧਵ ਅਤੇ ਰਿਆ ਦੀ ਲਵ ਸਟੋਰੀ ਪੂਰੀ ਹੋਵੇਗੀ, ਉਨ੍ਹਾਂ ਦੀ ਲਵ-ਸਟੋਰੀ ''ਚ ਕਾਫੀ ਟਵਿੱਸਟ ਆਉਂਦੇ ਹਨ, ਇਸ ਲਈ ਤੁਹਾਨੂੰ ਦੇਖਣ ਫਿਲਮ ਦੇਖਣੀ ਪਵੇਗੀ।
ਡਾਇਰੈਕਸ਼ਨ
► ਫਿਲਮ ਦਾ ਡਾਇਰੈਕਸ਼ਨ ਚੰਗਾ ਹੈ। ਲੋਕੇਸ਼ਨ ਵੀ ਕਮਾਲ ਦੀ ਹੈ। ਸਿਨੇਮੈਟੋਗ੍ਰਾਫੀ ਕੈਮਰੇ ਦਾ ਕੰਮ ਵੀ ਵਧੀਆ ਹੈ, ਪਰ ਦੱਸਣਾ ਚਾਹੁੰਦੇ ਹਾਂ ਫਿਲਮ ਦੀ ਕਹਾਣੀ ਬਹੁਤ ਕਮਜ਼ੋਰ ਹੈ। ਇਸ ਤੋਂ ਪਹਿਲਾ ਵੀ ਚੇਤਨ ਭਗਤ ਦੇ ਨਾਵਲਾਂ ਨੂੰ ਫਿਲਮਾਂ ''ਚ ਤਬਦੀਲ ਕੀਤਾ ਗਿਆ ਹੈ, ਪਰ ਫਿਲਮ ਉਸ ''ਚ ਦਰਜੇ ਤੱਕ ਪਹੁੰਚ ਨਹੀਂ ਸਕੀ।
ਸਟਾਰਕਾਸਟ
► ਅਰਜੁਨ ਕਪੂਰ ਦਾ ਕੰਮ ਸਹਿਜ ਹੈ ਅਤੇ ਮਾਧਵ ਦੇ ਕਿਰਦਾਰ ''ਚ ਉਹ ਪੂਰੇ ਤਰ੍ਹਾਂ ਫਿੱਟ ਬੈਠੇ ਹਨ, ਨਾਲ ਹੀ ਉਨ੍ਹਾਂ ਦਾ ਗੱਲ ਕਰਨ ਦਾ ਅੰਦਾਜ਼ ਵੀ ਚੰਗਾ ਹੈ। ਅਰਜੁਨ ਦੇ ਦੋਸਤ ਦੇ ਰੂਪ ''ਚ ਅਦਾਕਾਰ ਵਿਕਰਾਂਤ ਮੱਸੀ ਦੇ ਨਿਭਾਏ ਚੰਗੇ ਕਿਰਦਾਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਭਵਿੱਖ ''ਚ ਹੋਰ ਵੀ ਆਫਰ ਮਿਲਣਗੇ। ਸ਼ਰਧਾ ਕਪੂਰ ਦਾ ਕੰਮ ਵੀ ਚੰਗਾ ਹੈ ਅਤੇ ਬਾਕੀ ਕਲਾਕਾਰਾਂ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਹੈ।
ਫਿਲਮ ਦਾ ਮਿਊਜ਼ਿਕ
► ਫਿਲਮ ਦਾ ਸੰਗੀਤ ਅਤੇ ਬੈਕਗ੍ਰਾਊਂਡ ਸਕੋਰ ਚੰਗਾ ਹੈ ਅਤੇ ਕਹਾਣੀ ਦੇ ਨਾਲ-ਨਾਲ ਚੱਲਦਾ ਹੈ। ਇਸ ਫਿਲਮ ਦਾ ''ਫਿਰ ਭੀ ਤੁਮਕੋ ਚਾਹੁੰਗਾ'' ਸਭ ਤੋਂ ਵਧੀਆਂ ਗਾਣਾ ਹੈ। ਬਾਕੀ ਗਾਣੇ ਠੀਕ ਤਾਂ ਹੈ, ਪਰ ਸਕ੍ਰੀਨਪਲੇਅ ਦੌਰਾਨ ਕਹਾਣੀ ਦੀ ਲੈਅ ਨੂੰ ਤੋੜਦੇ ਹਨ।
ਫਿਲਮ ਦੋਖੇ ਜਾਂ ਨਹੀਂ..?
► ਜੇਕਰ ਤੁਸੀਂ ਸ਼ਰਧਾ ਕਪੂਰ ਅਤੇ ਅਰਜੁਨ ਕਪੂਰ ਦੇ ਫੈਨਜ਼ ਹੋ ਤਾਂ ਇਸ ਫਿਲਮ ਨੂੰ ਦੇਖ ਸਕਦੇ ਹੋ।