Milan Fashion Week ''ਚ ਪਹਿਲੀ ਵਾਰ ਹਿਜਾਬ ਪਹਿਨ ਕੇ ਰੈਂਪ ''ਤੇ ਉਤਰੀ ਮਾਡਲ,ਗਿਗੀ-ਬੇਲਾ ਨੇ ਵੀ ਦਿਖਾਇਆ ਆਪਣਾ ਜਲਵਾ

2/24/2017 9:05:49 AM

ਨਿਊਯਾਰਕ— ਮਿਲਾਨ ''ਚ ਅਲਬਰਟਾ ਫੇਰੇਟੀ ਦੇ ਪ੍ਰੋਗਰਾਮ ''ਚ ਹਿਜਾਬ ਪਹਿਨੇ ਹੋਏ ਮਾਡਲ ਹਲੀਮਾ ਏਦਨ ਪਹਿਲੀ ਵਾਰ ਰੈਂਪ ''ਤੇ ਉਤਰੀ, ਜਿਸ ''ਚ ਮਾਡਲ ਭੈਣਾਂ-ਗਿਗੀ ਅਤੇ ਬੇਲਾ ਹਦੀਦ ਨੇ ਵੀ ਰੈਂਪ ਦੀ ਸ਼ੋਭਾ ਵਧਾਈ। ''ਨਿਊਯਾਰਕ ਪੋਸਟ'' ਮੁਤਾਬਕ ਨੀਲੇ-ਕਾਲੇ ਰੰਗ ਦੀ ਬੈਲਟ ਲੱਗੇ ਕੋਟ ਅਤੇ ਪੈਂਟ ਪਹਿਨ ਕੇ 19 ਸਾਲਾ ਸੋਮਾਲੀਆਈ ਮੂਲ ਦੀ ਅਮਰੀਕੀ ਮਾਡਲ ਨੇ ਕਿਸੇ ਪੇਸ਼ੇਵਰ ਵਾਂਗ ਰੈਂਪ ''ਤੇ ਜਲਵਾ ਦਿਖਾਇਆ।
ਜ਼ਿਕਰਯੋਗ ਹੈ ਕਿ, ਏਦਨ ਨੇ ਹਾਲ ਹੀ ''ਚ ਆਈ. ਐੱਮ. ਜੀ. ਏਜੰਸੀ ਨਾਲ ਕੰਟ੍ਰੈਕਟ ਕੀਤਾ ਹੈ ਅਤੇ ਇਸ ਮਹੀਨੇ ਦੀ ਸ਼ੁਰੂਆਤ ''ਚ ਨਿਊਯਾਰਕ ਫੈਸ਼ਨ ਵੀਕ ਦੌਰਾਨ ਉਹ ਕਾਨਯੇ ਵੈਸਟ ਦੇ ''ਯੀਜੀ ਫੈਸ਼ਨ ਸੀਜ਼ਨ-5'' ਲਈ ਰੈਂਪ ''ਤੇ ਉਤਰੀ ਸੀ। ਫੇਰੇਟੀ ਦੇ ਪ੍ਰੋਗਰਾਮ ''ਚ ਆਉਣ ਤੋਂ ਇਕ ਦਿਨ ਪਹਿਲਾਂ ਹੀ ਮਾਡਲ ਦੀ ਤਸਵੀਰ ਪਹਿਲੀ ਵਾਰ ਫੈਸ਼ਨ ਰਸਾਲੇ ਸੀ. ਆਰ. ਫੈਸ਼ਨ ਬੁੱਕ ਦੇ ਮੁੱਖ ਪੰਨੇ ''ਤੇ ਛਪੀ ਹੈ। ਰਸਾਲੇ ਲਈ ਡੇਵਿਡ ਬੋਵੀ ਦੀ ਵਿਧਵਾ ਅਤੇ ਸਾਥੀ ਸੋਮਾਲੀ ਫੈਸ਼ਨ ਹਸਤੀ ਇਮਾਨ ਨੇ ਉਸ ਦੀ ਇੰਟਰਵਿਊ ਲਈ ਸੀ ਅਤੇ ਮਾਡਲ ਦੇ ਹਿਜਾਬ ਨਾਲ ਸਿਰ ਢਕਣ ਦੀ ਪਰੰਪਰਾ ਦੇ ਮਹੱਤਵ ਬਾਰੇ ਚਰਚਾ ਕੀਤੀ ਸੀ। ਉਸ ਨੇ ਕਿਹਾ ਕਿ ਮੈਂ ਹਮੇਸ਼ਾ ਲੋਕਾਂ ਨੂੰ ਕਿਹਾ ਹੈ ਕਿ ਬਸ ਆਪਣੇ ਆਲੇ-ਦੁਆਲੇ ਦੇਖੋ, ਅਜਿਹੀਆਂ ਕਈ ਮੁਸਲਮਾਨ ਔਰਤਾਂ ਹਨ ਜੋ ਇਸ ਨੂੰ ਧਾਰਨ ਕਰਦੀਆਂ ਹਨ। ਕਈ ਮੁਸਲਿਮ ਔਰਤਾਂ ਅਜਿਹੀਆਂ ਵੀ ਹਨ ਜੋ ਅਜਿਹਾ ਨਹੀਂ ਕਰਦੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News