ਐਕਟਿੰਗ ਨਾਲ ਮਿਲਿਆ ਹਰ ਚੀਜ਼ ਨੂੰ ਸਮਝਣ ਦਾ ਮੌਕਾ : ਸੋਨਾਕਸ਼ੀ

Thursday, August 23, 2018 10:09 AM
ਐਕਟਿੰਗ ਨਾਲ ਮਿਲਿਆ ਹਰ ਚੀਜ਼ ਨੂੰ ਸਮਝਣ ਦਾ ਮੌਕਾ : ਸੋਨਾਕਸ਼ੀ

'ਹੈਪੀ ਫਿਰ ਭਾਗ ਜਾਏਗੀ' ਨੂੰ ਲੈ ਕੇ ਸੋਨਾਕਸ਼ੀ ਅਤੇ ਡਾਇਰੈਕਟਰ ਮੁਦੱਸਰ ਅਜ਼ੀਜ਼ ਨੇ ਕੀਤੀ ਖਾਸ ਗੱਲਬਾਤ : ਕੋਈ ਵੀ ਐਕਟਰ ਨਹੀਂ ਚਾਹੁੰਦਾ ਕਿ ਉਸ ਦੀਆਂ ਫਿਲਮਾਂ ਫਲਾਪ ਹੋਣ ਜਾਂ ਕ੍ਰਿਟਿਕਸ ਉਨ੍ਹਾਂ ਦੀ ਫਿਲਮ ਦੀ ਬੁਰਾਈ ਕਰੇ ਪਰ ਲਾਈਫ ਇਥੇ ਨਹੀਂ ਰੁਕਦੀ। ਇਸ ਤੋਂ ਬਾਅਦ ਉਸ ਦੌਰ ਤੋਂ ਨਿਕਲਣਾ  ਅਤੇ ਬਿਹਤਰ ਕੰਮ ਕਰਨਾ ਹਮੇਸ਼ਾ ਚੈਲੇਂਜਿੰਗ ਹੁੰਦਾ ਹੈ। ਇਹ ਕਹਿਣਾ ਹੈ ਐਕਟ੍ਰੈਸ ਸੋਨਾਕਸ਼ੀ ਸਿਨਹਾ ਦਾ। ਸੋਨਾਕਸ਼ੀ ਨੇ ਆਪਣੀ  ਅਪਕਮਿੰਗ ਫਿਲਮ 'ਹੈਪੀ ਫਿਰ ਭਾਜ ਜਾਏਗੀ' ਨੂੰ ਲੈ ਕੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਡਾਇਰੈਕਟਰ ਮੁਦੱਸਰ ਅਜ਼ੀਜ਼ ਨੇ ਵੀ ਤਜਰਬਾ ਸਾਂਝਾ ਕੀਤਾ।
ਫਲਾਪ ਜਾਂ ਹਿੱਟ ਇਕ ਐਕਟਰ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ : ਸੋਨਾਕਸ਼ੀ
ਤੁਹਾਡੇ ਖਾਤੇ 'ਚ 'ਦਬੰਗ', 'ਰਾਊਡੀ ਰਾਠੌਰ' 'ਹਾਲੀਡੇ' ਜਿਹੀਆਂ ਫਿਲਮਾਂ ਸਫਲ ਰਹੀਆਂ ਹਨ। ਕਈ ਓਨੀਆਂ ਕਾਮਯਾਬ ਨਹੀਂ ਹੋਈਆਂ, ਤੁਸੀਂ ਕੀ ਸੋਚਦੇ ਹੋ?
 ਫਲਾਪ ਜਾਂ ਹਿੱਟ ਇਕ ਐਕਟਰ ਦੀ ਜ਼ਿੰਦਗੀ ਦਾ ਉਹ ਹਿੱਸਾ ਹੁੰਦਾ ਹੈ, ਜਿਸ ਨੂੰ ਉਹ ਚਾਹ ਕੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਹ ਇਕ ਅਜਿਹਾ ਪਲ ਹੁੰਦਾ ਹੈ, ਜਦੋਂ ਤੁਸੀਂ ਜਾਂ ਤਾਂ ਰੁਕ ਜਾਓ ਜਾਂ ਫਿਰ ਪਾਜ਼ੇਟਿਵ ਸੋਚ ਨਾਲ ਅੱਗੇ ਵਧੋ। ਮੈਂ ਹਮੇਸ਼ਾ ਹੋਰ ਬਿਹਤਰ ਕਰਨ ਦੀ ਕੋਸ਼ਿਸ਼ 'ਚ ਹਾਂ।
ਤੁਹਾਡੇ ਪਾਪਾ ਇੰਡਸਟਰੀ 'ਚ ਵੱਡੇ ਸਟਾਰ ਰਹੇ ਹਨ। ਐਕਟਿੰਗ ਨੂੰ ਕਰੀਅਰ ਬਣਾਉਣ ਵਿਚ ਉਨ੍ਹਾਂ ਦਾ ਕਿੰਨਾ ਯੋਗਦਾਨ ਰਿਹਾ?
ਮੇਰੀ ਫੈਮਿਲੀ ਮੇਰੇ ਲਈ ਬਹੁਤ ਵੱਡੀ ਸਪੋਰਟ ਹੈ, ਖਾਸ ਤੌਰ 'ਤੇ ਮੇਰੇ ਪਾਪਾ। ਬਤੌਰ ਐਕਟਰ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਇਸ ਫੀਲਡ ਵਿਚ ਹਾਂ। ਮੈਨੂੰ ਲੱਗਦਾ ਹੈ ਕਿ ਹਰ ਫਿਲਮ ਨਾਲ ਤੁਸੀਂ ਇਕ ਨਵੇਂ ਕਿਰਦਾਰ, ਨਵੇਂ ਫੀਲਡ ਨੂੰ ਜਾਣਦੇ ਹੋ। ਉਸ ਨੂੰ ਪਰਦੇ 'ਤੇ ਨਿਭਾਉਣ ਦਾ ਮੌਕਾ ਮਿਲਦਾ ਹੈ। ਕਿਸੇ ਹੋਰ ਇੰਡਸਟਰੀ ਵਿਚ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਦਾ।
ਸੋਸ਼ਲ ਮੀਡੀਆ 'ਤੇ ਕਿੰਨੇ ਐਕਟਿਵ ਹੋ ਤੁਸੀਂ?
ਮੈਂ ਸੋਸ਼ਲ ਮੀਡੀਆ ਦੀ ਜ਼ਿਆਦਾ ਫੈਨ ਨਹੀਂ ਹਾਂ। ਇਕ ਹੱਦ ਤਕ ਇਹ ਸਹੀ ਹੈ ਪਰ ਹਰ ਚੀਜ਼ ਪਬਲਿਕਲੀ ਸ਼ੇਅਰ ਨਹੀਂ ਕੀਤੀ ਜਾ ਸਕਦੀ। ਕੀ ਸ਼ੇਅਰ ਕਰਨਾ ਹੈ ਅਤੇ ਕੀ ਨਹੀਂ, ਇਸ ਨੂੰ ਲੈ ਕੇ ਗੰਭੀਰ ਰਹਿੰਦੀ ਹਾਂ। ਮੂਡ ਹੋਇਆ ਤਾਂ ਕੁਝ ਫੈਨਜ਼ ਨਾਲ ਸ਼ੇਅਰ ਕਰ ਦਿੱਤਾ ਨਹੀਂ ਹੋਇਆ ਤਾਂ ਨਹੀਂ ਕੀਤਾ।
ਪੰਜਾਬ ਕਿਵੇਂ ਲੱਗਦਾ ਹੈ ਤੁਹਾਨੂੰ?
ਪੰਜਾਬ ਆਉਣਾ ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ । ਮੈਂ ਖੁਦ ਨੂੰ ਪੰਜਾਬ ਨਾਲ ਬਹੁਤ ਜੁੜਿਆ ਮਹਿਸੂਸ ਕਰਦੀ ਹਾਂ। ਇਥੋਂ ਦਾ ਖਾਣਾ, ਕਲਚਰ, ਪਹਿਰਾਵਾ ਮੈਨੂੰ ਬਹੁਤ ਪਸੰਦ ਹੈ। ਖੁਦ ਨੂੰ ਹਾਫ ਪੰਜਾਬੀ ਕਹਿੰਦੀ ਹਾਂ। ਮੇਰੇ ਆਲੇ-ਦੁਆਲੇ ਦੇ ਲੋਕ ਵੀ ਮੈਨੂੰ ਇਹੀ ਕਹਿੰਦੇ ਹਨ।
ਬੇਹੱਦ ਆਸਾਨ ਰਿਹਾ ਸੋਨਾਕਸ਼ੀ ਨਾਲ ਕੰਮ ਕਰਨਾ : ਮੁਦੱਸਰ ਅਜ਼ੀਜ਼
ਸਾਲ 2016 ਵਿਚ ਆਈ ਫਿਲਮ 'ਹੈਪੀ ਭਾਗ ਜਾਏਗੀ' ਦਾ ਇਹ ਫਿਲਮ ਸੀਕਵਲ ਹੈ। ਇਸ ਨੂੰ ਡਾਇਰੈਕਟ ਕੀਤਾ ਹੈ ਮੁਦੱਸਰ ਅਜ਼ੀਜ਼ ਨੇ।  ਮੁਦੱਸਰ ਨੇ ਫਿਲਮ 'ਤੇ ਗੱਲ ਕੀਤੀ।
ਪਹਿਲੇ ਪਾਰਟ ਵਿਚ ਸੋਨਾਕਸ਼ੀ ਨਹੀਂ ਸੀ ਪਰ ਦੂਜੇ ਪਾਰਟ ਵਿਚ ਉਨ੍ਹਾਂ ਨੂੰ ਲੀਡ ਰੋਲ ਵਿਚ ਪਾਸ ਕੀਤਾ ਹੈ। ਕੀ ਕੋਈ ਖਾਸ ਕਾਰਨ ਰਿਹਾ?
ਜਦ ਵੀ ਕਿਸੇ ਫਿਲਮ ਦਾ ਅਗਲਾ ਪਾਰਟ ਬਣਾਉਣਾ ਹੈ ਤਾਂ ਪਿਛਲੀ ਸਟਾਰ ਕਾਸਟ ਨਾਲ ਇਕ ਬਾਂਡਿੰਗ ਰਹਿੰਦੀ ਹੈ, ਜਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਚਾਹੀਦਾ ਹੁੰਦਾ ਹੈ ਉਸ ਨੂੰ ਲੈ ਕੇ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਜਿਥੋਂ ਤਕ ਸੋਨਾਕਸ਼ੀ ਦੀ ਗੱਲ ਹੈ ਤਾਂ ਇਕ ਐਕਟ੍ਰੈਸ ਦੇ ਤੌਰ 'ਤੇ ਅਤੇ ਇਕ ਪਰਸਨ ਦੇ ਤੌਰ 'ਤੇ ਉਨ੍ਹਾਂ ਨਾਲ ਕੰਮ ਕਰਨਾ ਬੇਹੱਦ ਆਸਾਨ ਰਿਹਾ।
ਕਿਸ ਤਰ੍ਹਾਂ ਦੀ ਫਿਲਮ ਹੈ 'ਹੈਪੀ ਫਿਰ ਭਾਗ ਜਾਏਗੀ'?
ਕਾਮੇਡੀ ਜਾਨਰ ਵਿਚ ਇਹ ਇਕ ਬਾਰਡਰ ਕ੍ਰਾਸ ਫਿਲਮ ਹੈ।
ਫਿਲਮ ਕੀ ਮੈਸੇਜ ਦਿੰਦੀ ਹੈ?
ਫਿਲਮ ਵਿਚ ਇਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਕਿਸਤਾਨ ਨਾਲ ਹੋਵੇ ਜਾਂ ਫਿਰ ਚਾਈਨਾ ਨਾਲ ਭਾਰਤ ਦੇ ਰਿਸ਼ਤੇ ਲੁਕੇ ਨਹੀਂ ਹਨ। ਫਿਲਮ ਦਾ ਮਕਸਦ ਹਰ ਚੀਜ਼ ਦਾ ਸਲਿਊਸ਼ਨ ਹੈ। ਅਜਿਹੇ ਵਿਚ ਇਨ੍ਹਾਂ ਦੇਸ਼ਾਂ ਦੇ ਨਾਲ ਵੀ ਕੋਈ ਸਲਿਊਸ਼ਨ ਕੱਢਿਆ ਜਾ ਸਕਦਾ ਹੈ। ਅਸੀਂ ਇਸ ਵਿਚ ਪੰਜਾਬੀਆਂ ਦਾ ਸਲਿਊਸ਼ਨ ਦਿਖਾਇਆ ਹੈ ਕਿਉਂਕਿ ਹਰ ਚੀਜ਼ ਦਾ ਸਲਿਊਸ਼ਨ ਪੰਜਾਬੀ ਲੋਕ ਬੜੀ ਅਸਾਨੀ ਨਾਲ ਅਤੇ ਹੱਸਦੇ ਹੋਏ ਕੱਢ ਲੈਂਦੇ ਹਨ।


Edited By

Sunita

Sunita is news editor at Jagbani

Read More