ਕਿਊਟ ਹਰਕਤਾਂ ਕਾਰਨ ਬੀ-ਟਾਊਨ ਦੇ ਫੇਮ ਕਿਡਜ਼ 'ਚੋਂ ਇੱਕ ਹੈ ਕਿੰਗ ਖਾਨ ਦਾ ਅਬਰਾਮ
5/27/2017 1:15:51 PM
ਮੁੰਬਈ— ਬਾਲੀਵੁੱਡ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ ਛੋਟੇ ਲਾਡਲੇ ਬੇਟੇ ਅਬਰਾਮ ਖਾਨ ਅੱਜ 4 ਸਾਲ ਦਾ ਹੋ ਗਿਆ ਹੈ। ਅਬਰਾਮ ਦਾ ਜਨਮ 27 ਮਈ 2013 ਸਰੋਗੇਸੀ ਦੇ ਜਰੀਏ ਹੋਇਆ ਸੀ।
ਅਬਰਾਮ ਖਾਨ ਸ਼ੁਰੂ ਤੋਂ ਹੀ ਲਾਈਮਲਾਈਟ ਬਟੋਰ ਰਿਹਾ ਹੈ। ਉਹ ਸੁਹਾਨਾ ਅਤੇ ਆਰਿਅਨ ਤੋਂ ਬਾਅਦ ਸ਼ਾਹਰੁਖ ਦੀ ਤੀਜੀ ਸੰਤਾਨ ਹੈ।
ਸ਼ਾਹਰੁਖ ਨੇ ਅਬਰਾਮ ਦੀ ਜਦੋਂ ਪਹਿਲੀ ਤਸਵੀਰ ਫੈਨਜ਼ ਨਾਲ ਟਵਿਟਰ 'ਤੇ ਸ਼ੇਅਰ ਕੀਤੀ ਸੀ ਤਾਂ ਉਸ 'ਚ ਉਹ ਅਬਰਾਮ ਨੂੰ ਪਿਆਰ ਨਾਲ ਦੁਲਾਰਦੇ ਨਜ਼ਰ ਆਏ ਸੀ।
ਫੈਨਜ਼ ਨੂੰ ਪਾਪਾ-ਬੇਟੇ ਦੀ ਇਹ ਕਿਊਟ ਤਸਵੀਰ ਬੇਹੱਦ ਪਸੰਦ ਆਈ ਸੀ।
ਆਪਣੀ ਕਿਊਟ ਲੁੱਕਸ ਅਤੇ ਪਿਆਰੀਆਂ ਹਰਕਤਾਂ ਦੀ ਬਦੌਲਤ ਅਬਰਾਮ ਬੀ-ਟਾਊਨ ਦੇ ਸਭ ਤੋਂ ਜ਼ਿਆਦਾ ਚਰਚਿਤ ਸਟਾਰ ਕਿਡ 'ਚੋਂ ਇੱਕ ਹੈ।
ਭਾਵੇਂ ਹੀ ਅਬਰਾਮ ਅਜੇ 4 ਸਾਲ ਹੈ ਪਰ ਉਸ ਦੀ ਫੈਨਜ਼ ਫਾਲੋਇੰਗ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਯੂਨੀਅਰ ਕਿੰਗ ਖਾਨ ਜਿੱਥੇ ਵੀ ਜਾਂਦਾ ਹੈ ਉਹ ਚੰਦ ਮਿੰਟਾਂ 'ਚ ਮੀਡੀਆ ਅਟੇਂਸ਼ਨ ਬਟੋਰ ਲੈਂਦਾ ਹੈ।
ਕਦੇ ਏਅਰਪੋਰਟ ਤਾਂ ਕਦੇ ਮਾਲ, ਕਦੇ ਕ੍ਰਿਕਟ ਦੇ ਮੈਦਾਨ ਅਤੇ ਕਦੇ ਗੋਆ 'ਚ ਐੱਸ. ਆਰ. ਕੇ ਨਾਲ ਖੇਲਦੇ ਨਜ਼ਰ ਆਏ ਅਬਰਾਮ ਨੇ ਆਪਣੇ ਹਰ ਅੰਦਾਜ਼ ਨਾਲ ਦੀਵਾਨਾ ਬਣਾਇਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ