ਕਦੇ ਡੈਵਿਡ ਦੀ ਹਰ ਫਿਲਮ ਦਾ ਗੋਵਿੰਦਾ ਹੁੰਦਾ ਸੀ ਹੀਰੋ, ਪਰ ਹੁਣ ਅਜਿਹੀ ਵਜ੍ਹਾ ਕਾਰਨ ਇਕ-ਦੂਜੇ ਦਾ ਮੂੰਹ ਦੇਖਣਾ ਵੀ ਪਸੰਦ ਨਹੀਂ ਕਰਦੇ

8/16/2017 11:39:03 AM

ਮੁੰਬਈ— 90 ਦੇ ਦਹਾਕੇ 'ਚ ਗੰਭੀਰ ਫਿਲਮਾਂ 'ਚ ਕਾਮੇਡੀ ਫਿਲਮਾਂ ਬਣਾ ਕੇ ਲੋਕਾਂ ਨੂੰ ਹਸਾਉਣ ਵਾਲੇ ਡੈਵਿਡ ਧਵਨ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ  'ਤੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਜੁੜਵਾ 2' ਦਾ ਪੋਸਟਰ ਵੀ ਵੀ ਰਿਲੀਜ਼ ਕੀਤਾ ਹੈ।

PunjabKesari

ਇਸ ਫਿਲਮ 'ਚ ਉਨ੍ਹਾਂ ਦੇ ਬੇਟੇ ਵਰੁਣ ਧਵਨ ਵੀ ਨਜ਼ਰ ਆ ਰਹੇ ਹਨ। ਦੂਜੀ ਵਾਰ ਡੈਵਿਡ ਆਪਣੇ ਬੇਟੇ ਨੂੰ ਲੈ ਕੇ ਫਿਲਮ ਬਣਾ ਰਹੇ ਹਨ। ਇਸ ਤੋਂ ਉਨ੍ਹਾਂ ਦੀ ਹਰ ਫਿਲਮ ਦੇ ਹੀਰੋ ਗੋਵਿੰਦਾ ਹੋਇਆ ਕਰਦੇ ਸਨ। ਧਵਨ ਪਿਛਲੇ 25 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਕਾਫੀ ਐਕਟਿਵ ਹਨ। ਡੈਵਿਡ ਧਵਨ ਨੇ ਆਪਣੇ ਕਰੀਅਰ 'ਚ ਜ਼ਿਆਦਾਤਰ ਹਿੱਟ ਫਿਲਮਾਂ ਹੀ ਦਿੱਤੀਆਂ ਹਨ।

PunjabKesari

ਉਨ੍ਹਾਂ ਦੀ ਪਹਿਲੀ ਕਾਮੇਡੀ ਫਿਲਮ 'ਆਂਖੇ' ਸੀ। ਇਸ ਫਿਲਮ 'ਚ ਗੋਵਿੰਦਾ ਤੇ ਚੰਕੀ ਪਾਂਡੇ ਨੇ ਕੰਮ ਕੀਤਾ ਸੀ। ਧਵਨ ਦਾ ਜਨਮ ਅਗਰਤਲਾ 'ਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਨਪੁਰ ਸ਼ਿਫਟ ਹੋ ਗਿਆ। ਧਵਨ ਦੇ ਪਿਤਾ ਯੂ. ਕੋ. ਬੈਂਕ 'ਚ ਮੈਨੇਜਰ ਦੀ ਨੋਕਰੀ ਕਰਦੇ ਸਨ।

PunjabKesari

12ਵੀਂ ਪਾਸ ਕਰਨ ਤੋਂ ਬਾਅਦ ਧਵਨ ਨੇ ਫੈਸਲਾ ਕਰ ਲਿਆ ਕਿ ਉਹ ਐਕਟਰ ਹੀ ਬਣੇਗਾ। ਇਸੇ ਦੌਰਾਨ ਉਹ ਮੁੰਬਈ ਆ ਗਏ। ਉਨ੍ਹਾਂ ਨੇ ਐੱਫ. ਟੀ. ਆਈ. ਆਈ. ਪੁਣੇ ਤੋਂ ਐਕਟਿੰਗ ਸਿੱਖੀ। ਸਤੀਸ਼ ਸ਼ਾਹ ਤੇ ਸੁਰੇਸ਼ ਓਬਰਾਏ ਉਨ੍ਹਾਂ ਦੇ ਬੈਚਮੇਟ ਸੀ।

PunjabKesari

ਜਦੋਂ ਧਵਨ ਉਨ੍ਹਾਂ ਨੂੰ ਐਕਟਿੰਗ ਕਰਦੇ ਹੋਏ ਦੇਖਦੇ ਸਨ ਤਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਚੰਗੇ ਐਕਟਰ ਨਹੀਂ ਹੈ। ਇਸ ਲਈ ਉਹ ਐਡੀਟਿੰਗ ਡਿਪਾਰਟਮੈਂਟ 'ਚ ਸ਼ਿਫਟ ਹੋ ਗਏ ਸਨ। ਕੋਰਸ ਪੂਰਾ ਕਰਨ ਤੋਂ ਬਾਅਦ ਧਵਨ ਨੇ ਫਿਲਮ 'ਆਂਧਿਆ' ਡਾਇਰੈਕਟ ਕੀਤੀ।

PunjabKesari

ਕੁਝ ਐਕਸ਼ਨ ਫਿਲਮਾਂ ਡਾਇਰੈਕਟ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਕਾਮੇਡੀ ਫਿਲਮਾਂ ਹੀ ਬਣਾਉਗੇ। ਡੈਵਿਡ ਧਵਨ ਨੇ ਗੋਵਿੰਦਾ ਨਾਲ 17 ਫਿਲਮਾਂ 'ਚ ਕੰਮ ਕੀਤਾ ਹੈ ਪਰ ਹੁਣ ਦੋਵਾਂ 'ਚ ਗੱਲਬਾਤ ਵੀ ਨਹੀਂ ਹੁੰਦੀ।

PunjabKesari

ਗੋਵਿੰਦਾ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਡੈਵਿਡ ਨਾਲ ਕਦੇ ਵੀ ਕੰਮ ਨਹੀਂ ਕਰਨਾ ਚਾਹੁੰਦੇ। ਕਿਉਂਕਿ ਉਹ ਬੁਰੇ ਸਮੇਂ 'ਚ ਮੇਰੇ ਨਾਲ ਖੜ੍ਹੇ ਨਹੀਂ ਰਹੇ। ਇਸ ਵਜ੍ਹਾ ਨਾਲੋਂ ਗੋਵਿੰਦਾ ਉਨ੍ਹਾਂ ਨਾਲ ਕਾਫੀ ਨਾਰਾਜ਼ ਹੈ।

PunjabKesari

ਧਵਨ ਨੇ ਕਰੀਬ 40 ਫਿਲਮਾਂ ਡਾਇਰੈਕਟ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 'ਨੱਚ ਬੱਲੀਏ 3' ਨੂੰ ਜੱਜ ਵੀ ਕੀਤਾ ਸੀ। ਧਵਨ ਨੇ ਕਰੁਣਾ ਚੋਪੜਾ ਨਾਲ ਵਿਆਹ ਕਰਵਾਇਆ ਸੀ ਤੇ ਉਸ ਦੇ ਦੋ ਬੇਟੇ ਵਰੁਣ ਧਵਨ ਤੇ ਰੋਹਿਤ ਧਵਨ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News