ਜਯਾ ਬੱਚਨ ਨੇ ਲਿਖੀ ਸੀ ਪਤੀ ਅਮਿਤਾਭ ਬੱਚਨ ਦੀ ਇਹ ਸੁਪਰਹਿੱਟ ਫਿਲਮ

Tuesday, April 9, 2019 1:16 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 9 ਅਪ੍ਰੈਲ 1948 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹੋਇਆ ਸੀ। ਦੱਸ ਦਈਏ ਕਿ ਜਯਾ ਬੱਚਨ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ।

PunjabKesari

ਭਾਵੇਂ ਜਯਾ ਬੱਚਨ ਨੇ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਕਰਨਾ ਘੱਟ ਕਰ ਦਿੱਤਾ ਸੀ ਪਰ ਉਨ੍ਹਾਂ ਦੀ ਫਿਲਮ 'ਗੁੱਡੀ', 'ਮਿਲੀ', 'ਬਾਵਰਚੀ' ਅਤੇ 'ਕੋਸ਼ਿਸ਼' ਵਰਗੀਆਂ ਫਿਲਮਾਂ 'ਚ ਉਨ੍ਹਾਂ ਵੱਲੋਂ ਦਿਖਾਈ ਗਈ ਅਦਾਕਾਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

 PunjabKesari
ਜਯਾ ਬੱਚਨ ਨੇ ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਨਾਲ ਸਾਲ 1973 'ਚ ਵਿਆਹ ਕਰਵਾਇਆ। ਜਯਾ ਬੱਚਨ ਨੇ ਅਮਿਤਾਬ ਨਾਲ ਪਹਿਲੀ ਫਿਲਮ ਸਾਲ 1972 'ਚ 'ਬੰਸੀ ਬਿਰਜੂ' ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਜਯਾ ਬੱਚਨ ਨਾਲ ਕੀਤੀਆਂ।

PunjabKesari

15 ਸਾਲ ਦੀ ਛੋਟੀ ਜਿਹੀ ਉਮਰ 'ਚ ਹੀ ਜਯਾ ਬੱਚਨ ਦਾ ਫਿਲਮੀ ਕਰੀਅਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਸੱਤਿਆਜੀਤ ਰੇ ਦੀ ਸਾਲ 1963 ਦੀ ਬੰਗਾਲੀ ਫਿਲਮ 'ਮਹਾਨਗਰ' 'ਚ ਸਪੋਟਿੰਗ ਐਕਟਰੈੱਸ ਦਾ ਕਿਰਦਾਰ ਨਿਭਾਇਆ ਸੀ।

PunjabKesari

ਸਤਿਆ ਜੀਤ ਰੇ ਤੋਂ ਪ੍ਰਭਾਵਿਤ ਹੋ ਕੇ ਜਯਾ ਬੱਚਨ ਨੇ ਫਿਲਮ ਐਂਡ ਟੈਲੀਵਿਜ਼ਨ ਇੰਸੀਟਿਊਟ ਆਫ ਇੰਡੀਆ 'ਚ ਦਾਖਲਾ ਲੈ ਲਿਆ ਸੀ ਅਤੇ ਗੋਲਡ ਮੈਡਲ ਲੈ ਕੇ ਉੱਥੋਂ ਪਾਸ ਹੋ ਕੇ ਨਿਕਲੀ ਸੀ।

PunjabKesari
ਦੱਸ ਦਈਏ ਕਿ ਸਾਲ 1988 'ਚ ਅਮਿਤਾਬ ਬੱਚਨ ਦੀ ਆਈ ਫਿਲਮ 'ਸ਼ਹਿਨਸ਼ਾਹ' ਨੂੰ ਜਯਾ ਬੱਚਨ ਨੇ ਹੀ ਲਿਖਿਆ ਸੀ।

PunjabKesari

ਲੀਡ ਐਕਟਰੈੱਸ ਦੇ ਤੌਰ 'ਤੇ ਜਯਾ ਬੱਚਨ ਦੀ ਆਖਰੀ ਫਿਲਮ ਸਾਲ 1981 'ਚ 'ਸਿਲਸਿਲਾ' ਆਈ ਸੀ ਅਤੇ ਲਗਭਗ 18 ਸਾਲ ਦੇ ਬ੍ਰੇਕ ਤੋਂ ਬਾਅਦ ਸਾਲ 1998 'ਚ 'ਹਜ਼ਾਰ ਚੋਰਾਸੀ ਦੀ ਮਾਂ' 'ਚ ਕੰਮ ਕੀਤਾ ਸੀ।

PunjabKesari

ਸਾਲ 2004 'ਚ ਜਯਾ ਬੱਚਨ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣੀ। ਸਾਲ 1992 'ਚ ਜਯਾ ਬੱਚਨ ਨੂੰ ਪਦਮਸ਼੍ਰੀ ਨਾਲ ਸਮਨਾਨਿਤ ਕੀਤਾ ਗਿਆ।

PunjabKesari

ਮਸ਼ਹੂਰ ਐਕਟਰ ਡੈਨੀ ਨੂੰ ਡੈਨੀ ਨਾਂ ਜਯਾ ਬੱਚਨ ਨੇ ਹੀ ਦਿੱਤਾ ਸੀ ਜਦੋਂ ਕਿ ਡੈਨੀ ਦਾ ਅਸਲੀ ਨਾਂ ਕੁਝ ਹੋਰ ਸੀ।

PunjabKesari

PunjabKesari

PunjabKesari

 


Edited By

Sunita

Sunita is news editor at Jagbani

Read More