ਬਾਲੀਵੁੱਡ 'ਚ ਸਾਂਵਲੀ ਅਦਾਕਾਰਾ ਨੇ ਹਾਸਲ ਕੀਤੀ ਖਾਸ ਥਾਂ, ਕਾਇਮ ਕੀਤੀਆਂ ਖੂਬਸੂਰਤੀ ਦੀਆਂ ਪਰਿਭਾਸ਼ਾਵਾਂ
8/5/2017 2:53:27 PM
ਮੁੰਬਈ— 90 ਦੇ ਦਹਾਕੇ ਦੇ ਨੌਜਵਾਨਾਂ ਨੂੰ ਪਿਆਰ ਦੀ ਪਰਿਭਾਸ਼ਾ ਸਿਖਾਉਣ ਵਾਲੀ ਅੱਜ 43 ਸਾਲਾਂ ਦੀ ਹੋ ਚੁੱਕੀ ਹੈ। ਕਾਜੋਲ ਦੀ ਅਦਾਕਾਰੀ ਤਾਂ ਉਸ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਕਰਦੀ ਹੀ ਹੈ, ਇਕ ਹੋਰ ਚੀਜ਼ ਉਸ ਨੂੰ ਦੂਜੀਆਂ ਅਭਿਨੇਤਰੀਆਂ ਦੇ ਮੁਕਾਬਲੇ ਖਾਸ ਬਣਾਉਂਦੀ ਹੈ ਅਤੇ ਇਹ ਹੈ ਉਸ ਦੀ ਖੂਬਸੂਰਤੀ।
ਬਾਲੀਵੁੱਡ 'ਚ ਇੱਕ ਬਹੁਤ ਹੀ ਪੁਰਾਣੀ ਸੋਚ ਹੈ ਕਿ ਹੀਰੋਇਨ ਦਾ ਕਰੀਅਰ 5-7 ਸਾਲ ਦਾ ਹੀ ਹੁੰਦਾ ਹੈ। ਕੋਈ ਹੀਰੋਇਨ ਬਹੁਤ ਚੱਲੀ ਹੈ ਤਾਂ 10 ਸਾਲ। ਕਿਹਾ ਜਾਂਦਾ ਹੈ ਕਿ ਹੀਰੋਇਨ ਆਪਣੀ ਅਦਾਕਾਰੀ ਤੋਂ ਘੱਟ ਅਤੇ ਖੂਬਸੂਰਤੀ ਨਾਲ ਜ਼ਿਆਦਾ ਚੱਲਦੀ ਹੈ ਅਤੇ ਇਸ ਲਈ 30 ਦੀ ਹੋਈ ਤਾਂ ਬੱਸ ਫਿਲਮਾਂ ਮਿਲਣਾ ਬੰਦ ਅਤੇ ਵਿਆਹ ਤੋਂ ਬਾਅਦ ਫਿਲਮ ਦੇ ਬਾਰੇ ਸੋਚਣਾ ਵੀ ਨਾ।
ਕਾਜੋਲ ਨੇ ਆਪਣੀ ਜ਼ਿੰਦਗੀ 'ਚ ਖੂਬਸੂਰਤੀ ਦੀਆਂ ਨਵੀਆਂ ਪਰਿਭਾਸ਼ਾਵਾਂ ਬਣਾਈਆਂ ਹਨ। ਹੁਣ ਕਾਜੋਲ 1992 'ਚ ਸਿਨੇਮਾ ਦੇ ਪਰਦੇ 'ਤੇ ਪਹਿਲੀ ਵਾਰ ਨਜ਼ਰ ਆਈ ਤਾਂ ਕੁਝ ਮੈਗਜ਼ੀਨ ਨੇ ਲਿਖਿਆ ਕਿ ਉਸ ਨੂੰ ਮੌਕਾ ਸਿਰਫ ਇਸ ਲਈ ਦਿੱਤਾ ਕਿਉਂਕਿ ਉਹ ਤਨੁਜਾ ਦੀ ਬੇਟੀ ਹੈ ਅਤੇ ਇੱਕ ਵੱਡੇ ਫਿਲਮੀ ਖਾਨਦਾਨ ਨਾਲ ਤਾਲੁਕ ਰੱਖਦੀ ਹੈ।
ਸਾਲ 1993 'ਚ ਉਸ ਦੀ 'ਬਾਜੀਗਰ' ਆਈ ਅਤੇ 1995 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਗੇ' ਅਤੇ 'ਕਰਨ ਅਰਜੁਨ' ਆਈ। ਇਨ੍ਹਾਂ ਫਿਲਮਾਂ ਨੇ ਕਾਜੋਲ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।
ਸਾਂਵਲੀ ਜਿਹੀ ਕਾਜੋਲ ਦਰਸ਼ਕਾਂ ਦੀ ਚਹੇਤੀ ਬਣ ਗਈ। 90 ਦੇ ਦਹਾਕੇ 'ਚ ਆਖਿਰ 'ਚ ਜਦੋਂ ਉਸ ਦਾ ਕਰੀਅਰ ਸ਼ਿਖਰ 'ਤੇ ਸੀ ਤਾਂ ਉਸ ਨੂੰ ਅਜੇ ਦੇਵਗਨ ਨਾਲ ਪਿਆਰ ਹੋ ਗਿਆ।
ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। 1999 'ਚ ਕਾਜੋਲ ਨੇ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ। ਸਾਲ 1998 'ਚ ਕਾਜੋਲ ਨੇ 'ਕੁਛ ਕੁਛ ਹੋਤਾ ਹੈ' ਲਈ ਬੈਸਟ ਐਕਟਰਸ ਦਾ ਫਿਲਮਫੇਅਰ ਐਵਾਰਡਜ਼ ਮਿਲਿਆ।
ਸਾਲ 1998 'ਚ ਹੀ 'ਪਿਆਰ ਤੋ ਹੋਣਾ ਹੀ ਥਾ' ਅਤੇ 'ਦੁਸ਼ਮਣ' ਲਈ ਉਸ ਨੂੰ ਫਿਲਮਫੇਅਰ ਬੈਸਟ ਐਕਟਰਸ ਦਾ ਨੋਮੀਨੇਸ਼ਨ ਮਿਲਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ