Bday Spl : ਦੇਖੋ ਕਰੀਨਾ ਦੇ ਬਚਪਨ ਦਾ ਕਿਊਟ ਅੰਦਾਜ਼, ਜਿਸ ਨੇ ਨੰਨ੍ਹੇ ਤੈਮੂਰ ਨੂੰ ਵੀ ਦਿੱਤਾ ਪਛਾੜ

9/21/2017 11:57:02 AM

ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਅੱਜ ਕਰੀਨਾ 36 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਸਾਲ 2000 'ਚ ਫਿਲਮੀ ਕਰੀਅਰ ਦੀ ਸ਼ੁਰੂਆਤ  'ਰਿਫਿਊਜੀ' ਨਾਲ ਕੀਤੀ ਸੀ। ਇਸ ਫਿਲਮ 'ਚ ਆਪਣੀ ਅਦਾਕਾਰੀ ਲਈ ਉਸ ਨੂੰ ਬੈਸਟ 'ਫਿਲਮਫੇਅਰ ਫੀਮੇਲ ਡੈਬਿਊ' ਐਵਾਰਡ ਮਿਲਿਆ।

PunjabKesari

ਸਾਲ 2001 'ਚ ਉਸ ਦੀ ਦੂਜੀ ਫਿਲਮ 'ਮੁਜੇ ਕੁਛ ਕਹਿਨਾ ਹੈ' ਰਿਲੀਜ਼ ਹੋਈ। ਇਸ ਤੋਂ ਬਾਅਦ ਕਰੀਨਾ ਡਾਇਰੈਕਟਰ ਕਰਨ ਜੌਹਰ ਵਲੋਂ ਨਿਰਦੇਸ਼ਿਤ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਨਜ਼ਰ ਆਈ। 2002 ਅਤੇ 2003 'ਚ ਲਗਾਤਾਰ ਕਈ ਫਿਲਮਾਂ 'ਚ ਕਰੀਨਾ ਨੂੰ ਅਸਫਲਤਾ ਹਾਸਲ ਹੋਈ ਅਤੇ ਫਿਰ ਫਿਲਮ 'ਚਮੇਲੀ' 'ਚ ਦੇਹ ਵਪਾਰ ਕਰਨ ਵਾਲੀ ਕੁੜੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਕਰੀਨਾ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਗਈ।

PunjabKesari

ਇਸ ਫਿਲਮ 'ਚ ਆਪਣੀ ਅਦਾਕਾਰੀ ਲਈ ਉਸ ਨੂੰ ਫਿਲਮਫੇਅਰ 'ਸਪੈਸ਼ਲ ਪਰਫਾਮੈਂਸ' ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2007 'ਚ ਪ੍ਰਦਰਸ਼ਿਤ ਫਿਲਮ 'ਜਬ ਵੀ ਮੇਟ' 'ਚ ਆਪਣੇ ਪ੍ਰਦਰਸ਼ਨ ਲਈ ਕਰੀਨਾ ਨੂੰ ਫਿਲਮਫੇਅਰ 'ਬੈਸਟ ਅਭਿਨੇਤਰੀ' ਐਵਾਰਡ ਮਿਲਿਆ।

PunjabKesari
ਕਰੀਨਾ ਕਪੂਰ ਨੇ ਜਮਨਾਬਾਈ ਨਰਸੀ ਸਕੂਲ ਮੁੰਬਈ ਤੋਂ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਦੇਹਰਾਦੂਨ ਦੇ ਵੇਹਲਮ ਗਰਲਸ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ।

PunjabKesari

ਕਰੀਨਾ ਨੇ ਇਕ ਇੰਟਰਵਿਊ 'ਚ ਖੁਦ ਕਬੂਲਿਆ ਸੀ ਕਿ ਸਕੂਲੀ ਦਿਨਾਂ 'ਚ ਉਸ ਨੂੰ ਜਿਵੇਂ ਹੀ ਛੁੱਟੀ ਮਿਲਦੀ ਤਾਂ ਉਹ ਮੁੰਬਈ ਆ ਕੇ ਆਪਣੀ ਭੈਣ ਕਰਿਸ਼ਮਾ ਨਾਲ ਫਿਲਮਾਂ ਦੇ ਸੈੱਟ 'ਤੇ ਚਲੀ ਜਾਂਦੀ ਸੀ। ਹੋਲੀ-ਹੋਲੀ ਫਿਲਮਾਂ 'ਚ ਕਰੀਨਾ ਦੀ ਦਿਲਚਸਪੀ ਦਾ ਅਸਰ ਉਸ ਦੀ ਪੜ੍ਹਾਈ 'ਤੇ ਵੀ ਪੈਣ ਲੱਗਾ।

PunjabKesari

ਕਰੀਨਾ ਦੇ ਬਚਪਨ ਤੋਂ ਲੈ ਕੇ ਹੁਣ ਤਕ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਬੇਹੱਦ ਕਿਊਟ ਹਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News