ਵਿਆਹ ਤੋਂ 20 ਸਾਲ ਬਾਅਦ ਵੀ ਰਾਜ ਕਪੂਰ ਦੇ ਨੇੜੇ ਨਾ ਲੱਗੀ ਨਰਗਿਸ

6/1/2019 3:19:10 PM

ਮੁੰਬਈ (ਬਿਊਰੋ) — ਅੱਜ 1 ਜੂਨ ਨਰਗਿਸ ਦਾ ਜਨਮਦਿਨ ਹੈ। ਨਰਗਿਸ ਨੇ ਫਿਲਮਾਂ 'ਚ ਐਕਟਿੰਗ ਨੂੰ ਇਕ ਨਵਾਂ ਅੰਜ਼ਾਮ ਦਿੱਤਾ। ਫਿਲਮ 'ਮਦਰ ਇੰਡੀਆ' ਦਾ ਨਾਂ ਲੈਂਦੇ ਹੀ ਦਿਲ-ਦਿਮਾਗ 'ਤੇ ਸਭ ਤੋਂ ਪਹਿਲਾਂ ਨਾਂ ਨਰਗਿਸ ਦਾ ਆਉਂਦਾ ਹੈ। ਫਿਲਮਾਂ ਤੋਂ ਇਲਾਵਾ ਨਰਗਿਸ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ 'ਚ ਰਹੀ। ਅਜਿਹੇ 'ਚ ਅੱਜ ਦੇ ਖਾਸ ਦਿਨ 'ਤੇ ਜਾਣਦੇ ਹਾਂ ਨਰਗਿਸ ਦੇ ਕੁਝ ਅਣਸੁਣੇ ਕਿੱਸੇ :-

ਸੁਨੀਲ ਦੱਤ ਦਾ ਨਰਗਿਸ ਲਈ ਪਿਆਰ ਤਾਂ ਸਾਰਿਆਂ ਨੂੰ ਪਤਾ ਹੀ ਹੈ ਪਰ ਕਾਫੀ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਆਖਿਰ ਨਰਗਿਸ ਨੂੰ ਕਦੋਂ ਸੁਨੀਲ ਦੱਤ ਨਾਲ ਪਿਆਰ ਹੋਣ ਲੱਗਾ ਸੀ। ਦਰਅਸਲ ਗੁਜਰਾਤ ਦੇ ਬਿਲਿਮੋਰ ਪਿੰਡ 'ਚ ਫਿਲਮ 'ਮਦਰ ਇੰਡੀਆ' ਦੇ ਸੈੱਟ ਲੱਗਾ ਸੀ, ਜਿਥੇ ਇਕ ਸੀਨ ਸ਼ੂਟ ਦੌਰਾਨ ਸੈੱਟ 'ਤੇ ਅੱਗ ਲੱਗ ਗਈ। ਸੀਨ ਦੇ ਚੱਲਦੇ ਨਰਗਿਸ ਅੱਗ 'ਚ ਫਸ ਗਈ ਪਰ ਸੁਨੀਲ ਨੇ ਉਸ ਸਮੇਂ ਬਿਨਾਂ ਦੇਰੀ ਕੀਤੇ ਆਪਣੀ ਜਾਨ 'ਤੇ ਖੇਡ ਕੇ ਨਰਗਿਸ ਦੀ ਜਾਨ ਬਚਾਈ। ਨਰਗਿਸ ਤਾਂ ਬਚ ਗਈ ਪਰ ਉਸ ਸਮੇਂ ਸੁਨੀਲ ਦੱਤ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਨਰਗਿਸ ਹਰ ਦਿਨ ਉਨ੍ਹਾਂ ਨੂੰ ਹਸਪਤਾਲ ਮਿਲਣ ਜਾਇਆ ਕਰਦੀ ਸੀ ਅਤੇ ਉਸ ਦੀ ਦੇਖ-ਰੇਖ ਕਰਦੀ ਸੀ। ਕਹਿੰਦੇ ਹਨ ਕਿ ਇਸ ਹਾਦਸੇ ਤੋਂ ਬਾਅਦ ਨਰਗਿਸ ਦਾ ਨਜ਼ਰੀਆ ਸੁਨੀਲ ਦੱਤ ਲਈ ਬਦਲ ਗਿਆ ਸੀ।

PunjabKesari

ਨਰਗਿਸ ਨੇ ਆਪਣੇ ਬੇਟੇ ਸੰਜੇ ਦੱਤ ਦੀ ਡੈਬਿਊ ਫਿਲਮ 'ਰੋਕੀ' ਨਹੀਂ ਦੇਖੀ ਸੀ। 'ਰੋਕੀ' ਮਈ 1981 'ਚ ਰਿਲੀਜ਼ ਹੋਣੀ ਸੀ ਪਰ ਨਰਗਿਸ ਨੂੰ ਕੈਂਸਰ ਸੀ ਅਤੇ ਉਸ ਦੀ ਸਿਹਤ ਖਰਾਬ ਸੀ। ਫਿਲਮ 8 ਮਈ ਨੂੰ ਰਿਲੀਜ਼ ਹੋਈ ਸੀ ਪਰ ਨਰਗਿਸ ਨੇ 3 ਮਈ ਨੂੰ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ, ਜਿਸ ਦਿਨ ਫਿਲਮ ਦਾ ਸ਼ੋਅ ਸੀ ਉਸ ਦਿਨ ਇਕ ਸੀਟ ਨਰਗਿਸ ਲਈ ਖਾਲੀ ਰੱਖੀ ਗਈ ਸੀ। ਮੀਡੀਆ ਰਿਪੋਰਟਸ ਮੁਤਾਬਕ, ਕੈਂਸਰ ਕਾਰਨ ਨਰਗਿਸ ਦੀ ਸਿਹਤ ਕਾਫੀ ਖਰਾਬ ਰਹਿੰਦੀ ਸੀ। ਅਜਿਹੇ 'ਚ ਡਾਕਟਰਾਂ ਨੇ ਸੁਨੀਲ ਦੱਤ ਨੂੰ ਸਲਾਹ ਦਿੱਤੀ ਸੀ ਕਿ ਉਹ ਨਰਗਿਸ ਦਾ ਸਪੋਰਟ ਸਿਮਟਮ ਹਟਵਾ ਦੇਣ ਪਰ ਸੁਨੀਲ ਨੇ ਸਿੱਧੇ ਤੌਰ 'ਤੇ ਇਸ ਲਈ ਇਨਕਾਰ ਕਰ ਦਿੱਤਾ। ਆਖਰੀ ਪਲ ਤੱਕ ਸੁਨੀਲ ਨਰਗਿਸ ਦੇ ਨਾਲ ਰਹੇ ਸਨ।

PunjabKesari

ਰਾਜ ਕਪੂਰ ਨਾਲ ਨਰਗਿਸ ਦੀ ਜੋੜੀ ਸੁਪਰਹਿੱਟ ਸੀ, ਨਾ ਸਿਰਫ ਭਾਰਤ ਸਗੋਂ ਰੂਸ 'ਚ ਵੀ ਇਨ੍ਹਾਂ ਦੀਆਂ ਫਿਲਮਾਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਸਨ। ਅਜਿਹੇ 'ਚ ਇਕ ਵਾਰ ਨਰਗਿਸ ਰਾਜ ਕਪੂਰ ਨਾਲ ਮਾਸਕੋ ਗਈ ਪਰ ਉਥੇ ਉਸ ਨੂੰ ਸਿਰਫ ਰਾਜ ਕਪੂਰ ਦੀ ਹੀਰੋਇਨ ਜਿੰਨੀ ਹੀ ਤਵਜੋ ਮਿਲੀ, ਜਿਸ ਦਾ ਨਰਗਿਸ ਨੂੰ ਬੁਰਾ ਲੱਗਾ ਅਤੇ ਉਸ ਨੇ ਟੂਰ ਅੱਧ 'ਚ ਹੀ ਛੱਡ ਦਿੱਤਾ ਅਤੇ ਵਾਪਸ ਭਾਰਤ ਆ ਗਈ।

PunjabKesari
ਰਾਜ ਕਪੂਰ ਨਾਲ 'ਆਵਾਰਾ', 'ਸ਼੍ਰੀ 420' ਅਤੇ 'ਬਰਸਾਤ' ਵਰਗੀਆਂ ਕਰੀਬ 16 ਫਿਲਮਾਂ ਕਰ ਚੁੱਕੀ ਨਰਗਿਸ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਤੋਂ ਬਾਅਦ 20 ਸਾਲਾ ਤੱਕ ਰਾਜ ਕਪੂਰ ਨੂੰ ਨਾ ਮਿਲੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News