B''Day Spl: ਸਾਜਿਦ ਨਾਡਿਆਡਵਾਲਾ ਨੂੰ ਅੱਜ ਵੀ ਨਹੀਂ ਭੁੱਲੀ ''ਦਿਵਿਆ ਭਾਰਤੀ''

Monday, February 18, 2019 1:20 PM

ਜਲੰਧਰ(ਬਿਊਰੋ)— ਫਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਸਾਜਿਦ ਨਾਡਿਆਡਵਾਲਾ ਅੱਜ ਆਪਣਾ 53 ਵਾਂ ਜਨਮਦਿਨ ਮਨਾ ਰਹੇ ਹਨ। 'ਹਾਊਸਫੁੱਲ', 'ਕਿੱਕ','ਮੁਝਸੇ ਸ਼ਾਦੀ ਕਰੋਗੀ' ਅਤੇ 'ਬਾਗੀ' ਵਰਗੀਆਂ ਫਿਲਮਾਂ ਦੇ ਡਾਇਰੈਕਟਰ ਸਾਜਿਦ ਨਾਡਿਆਡਵਾਲਾ ਦਾ ਜਨਮ 18 ਫਰਵਰੀ 1966 ਨੂੰ ਹੋਇਆ ਸੀ। ਸਾਜਿਦ ਪਿਛਲੇ 27 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਐਕਟਿਵ ਹਨ। ਇਸ ਤੋਂ ਇਲਾਵਾ ਸਾਜਿਦ ਨਾਡਿਆਡਵਾਲਾ ਫਿਲਮੀ ਅਦਾਕਾਰਾ ਦਿਵਿਆ ਭਾਰਤੀ ਦੇ ਪਤੀ ਵੀ ਹਨ।

PunjabKesari
ਸਾਜਿਦ ਨਾਡਿਆਡਵਾਲਾ ਅਤੇ ਦਿਵਿਆ ਭਾਰਤੀ ਦੀ ਪਹਿਲੀ ਮੁਲਾਕਾਤ ਫਿਲਮ 'ਸ਼ੋਲਾ ਓਰ ਸ਼ਬਨਮ' ਦੇ ਸੈੱਟ 'ਤੇ ਹੋਈ ਸੀ। ਸਾਜਿਦ ਨੂੰ ਦਿਵਿਆ ਨਾਲ ਗੋਵਿੰਦਾ ਨੇ ਮਿਲਵਾਇਆ ਸੀ। ਦਿਵਿਆ ਨੂੰ ਦੇਖਦੇ ਹੀ ਉਨ੍ਹਾਂ ਨੂੰ ਪਿਆਰ ਹੋ ਗਿਆ ਸੀ। ਸਾਜਿਦ ਨਾਡਿਆਡਵਾਲਾ ਅਤੇ ਦਿਵਿਆ ਭਾਰਤੀ ਇਸ ਤੋਂ ਬਾਅਦ ਚੋਰੀ-ਚੋਰੀ ਮਿਲਿਆ ਕਰਦੇ ਸਨ। 

PunjabKesari
ਸਾਜਿਦ ਨਾਡਿਆਡਵਾਲਾ ਅਤੇ ਦਿਵਿਆ ਭਾਰਤੀ ਨੇ 10 ਮਈ 1992 ਨੂੰ ਚੋਰੀ-ਛਿਪੇ ਵਿਆਹ ਕੀਤਾ ਸੀ, ਦਰਅਸਲ ਕੋ-ਸਟਾਰ ਨਾਲ ਲਿੰਕ ਅਪ ਦੀਆਂ ਖਬਰਾਂ ਤੋਂ ਪ੍ਰੇਸ਼ਾਨ ਦਿਵਿਆ ਨੇ ਵਿਆਹ ਦਾ ਫੈਸਲਾ ਕੀਤਾ। ਇਹ ਵਿਆਹ ਸਿਰਫ ਇਕ ਸਾਲ ਹੀ ਚਲਿਆ ਸੀ।

PunjabKesari
5 ਅਪ੍ਰੈਲ 1993 'ਚ ਦਿਵਿਆ ਭਾਰਤੀ ਦੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਦਿਵਿਆ ਭਾਰਤੀ ਦੀ ਮੌਤ ਤੋਂ ਬਾਅਦ ਸਾਜਿਦ ਕਾਫੀ ਟੁੱਟ ਗਏ ਸਨ, ਹਾਲਾਂਕਿ ਅੱਜ ਵੀ ਉਨ੍ਹਾਂ  ਦੇ ਦਿਵਿਆ ਦੇ ਘਰਵਾਲਿਆਂ ਨਾਲ ਕਾਫੀ ਚੰਗੇ ਰਿਸ਼ਤੇ ਹਨ। ਸਾਜਿਦ ਦੀ ਦੂਜੀ ਪਤਨੀ ਵਰਧਾ ਖਾਨ ਮੁਤਾਬਕ ਅੱਜ ਵੀ ਦਿਵਿਆ ਦੀ ਤਸਵੀਰ ਸਾਜਿਦ ਦੇ ਪਰਸ 'ਚ ਰਹਿੰਦੀ ਹੈ।

PunjabKesari
ਸਾਜਿਦ ਨਾਡਿਆਡਵਾਲਾ ਨੇ ਸਾਲ 2004 'ਚ ਵਰਧਾ ਖਾਨ ਨਾਲ ਵਿਆਹ ਕੀਤਾ ਸੀ। ਵਰਧਾ ਖਾਨ ਜਰਨਲਿਸਟ ਰਹਿ ਚੁੱਕੀ ਹੈ। ਵਰਧਾ ਅਤੇ ਸਾਜਿਦ ਦੀ ਮੁਲਾਕਾਤ ਦਿਵਿਆ ਭਾਰਤੀ ਦੀ ਪਹਿਲੀ ਡੈਥ ਐਨੀਵਰਸਰੀ 'ਚ ਹੋਈ ਸੀ। ਵਰਧਾ ਨੇ ਕਿਹਾ ਕਿ ਦਿਵਿਆ ਅੱਜ ਵੀ ਸਾਜਿਦ ਦਾ ਇਕ ਹਿੱਸਾ ਹੈ।

PunjabKesari

PunjabKesari


Edited By

Manju

Manju is news editor at Jagbani

Read More