ਨਸ਼ੇ ਦੀ ਹਾਲਤ 'ਚ ਤੱਬੂ ਨਾਲ ਜ਼ਬਰਦਸਤੀ ਕੀਤੀ ਸੀ ਇਸ ਐਕਟਰ ਨੇ, ਭੈਣ ਨੇ ਕੀਤਾ ਖੁਲਾਸਾ
11/4/2017 1:57:59 PM
ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੱਬੂ ਅੱਜ 4 ਨਵੰਬਰ ਨੂੰ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਤੱਬੂ ਦਾ ਜਨਮ 4 ਨਵੰਬਰ 1971 ਵਿਚ ਹੈਦਰਾਬਾਦ ਵਿਚ ਹੋਇਆ। ਉਹ ਜਮਾਲ ਹਾਸ਼ਮੀ ਅਤੇ ਰਿਹਵਾਨਾ ਦੀ ਬੇਟੀ ਹੈ। ਹੈਦਰਾਬਾਦ ਦੇ ਸੈਂਟ ਏਨਸ ਹਾਈ ਸਕੂਲ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੱਬੂ ਸਾਲ 1983 ਵਿਚ ਮੁੰਬਈ ਆ ਗਈ ਫਿਰ ਉਨ੍ਹਾਂ ਨੇ ਦੋ ਸਾਲ ਤੱਕ ਸੈਂਟ ਜੇਵੀਅਰਸ ਕਾਲਜ ਵਿਚ ਪੜ੍ਹਾਈ ਕੀਤੀ। ਤੱਬੂ ਦੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਸੱਚ ਹੈ, ਜਿਸ ਨੂੰ ਜੇਕਰ ਉਹ ਦੁਨੀਆ ਦੇ ਸਾਹਮਣੇ ਲਿਆਉਂਦੀ ਹੈ ਤਾਂ ਬਾਲੀਵੁੱਡ ਸਟਾਰ ਜੈਕੀ ਸ਼ਰਾਫ ਦਾ ਕਰੀਅਰ ਬਰਬਾਦ ਹੋ ਜਾਂਦਾ।
ਗੱਲ ਸਾਲ 1986 ਦੀ ਹੈ ਜਦੋਂ ਤੱਬੂ ਦੀ ਵੱਡੀ ਭੈਣ ਫਰਾਹ ਅਤੇ ਜੈਕੀ ਸ਼ਰਾਫ 'ਦਿਲਜਲਾ' ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਤੱਬੂ ਆਪਣੀ ਭੈਣ ਫਰਾਹ ਨਾਲ ਅਕਸਰ ਸੈੱਟ 'ਤੇ ਜਾਇਆ ਕਰਦੀ ਸੀ। ਖਬਰਾਂ ਅਨੁਸਾਰ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਡੈਨੀ ਨੇ ਆਪਣੇ ਘਰ 'ਤੇ ਇਕ ਪਾਰਟੀ ਰੱਖੀ, ਜਿੱਥੇ ਫਰਾਹ ਆਪਣੀ ਛੋਟੀ ਭੈਣ ਤੱਬੂ ਨਾਲ ਪਹੁੰਚੀ।
ਉੱਥੇ ਮੌਜੂਦ ਅਦਾਕਾਰ ਜੈਕੀ ਸ਼ਰਾਫ ਨੇ ਐਨੀ ਸ਼ਰਾਬ ਪੀ ਲਈ ਕਿ ਉਹ ਤੱਬੂ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗ ਪਏ। ਫਰਾਹ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ, ਕਿ ਜੇਕਰ ਡੈਨੀ ਬਚਾਓ ਕਰਨ ਨਾ ਆਉਂਦਾ ਤਾਂ ਜੈਕੀ ਨੇ ਤੱਬੂ ਨੂੰ ਬਦਨਾਮ ਕਰਨ ਦੀ ਧਾਰ ਹੀ ਲਈ ਸੀ ਪਰ ਤੱਬੂ ਨੇ ਕਦੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ।
ਜੇਕਰ ਉਸ ਸਮੇਂ ਉਹ ਕੋਈ ਸਖ਼ਤ ਕਦਮ ਚੁੱਕ ਲੈਂਦੀ ਤਾਂ ਜੈਕੀ ਸ਼ਰਾਫ ਦਾ ਬਾਲੀਵੁੱਡ ਕਰੀਅਰ ਖਤਮ ਹੋ ਜਾਂਦਾ। ਤੱਬੂ ਨੇ ਬਾਲੀਵੁੱਡ ਦੇ ਸਾਰੇ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ ਹੈ ਪਰ ਉਨ੍ਹਾਂ ਨੇ ਕਦੇ ਵੀ ਜੈਕੀ ਨਾਲ ਕੰਮ ਨਹੀਂ ਕੀਤਾ। ਤੱਬੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿਚ 'ਹਮ ਨੌਜਵਾਨ' ਫਿਲਮ ਨਾਲ ਕੀਤੀ। ਇਸ ਫਿਲਮ ਵਿਚ ਉਨ੍ਹਾਂ ਨੇ ਦੇਵ ਆਨੰਦ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।
ਇਸ ਤੋਂ ਬਾਅਦ ਬਤੌਰ ਲੀਡ ਅਦਾਕਾਰਾ ਤੱਬੂ ਪਹਿਲੀ ਵਾਰ 1994 ਵਿਚ ਰਿਲੀਜ਼ ਹੋਈ ਫਿਲਮ 'ਪਹਿਲਾ ਪਹਿਲਾ ਪਿਆਰ' ਵਿਚ ਨਜ਼ਰ ਆਈ ਸੀ। ਅਜੇ ਦੇਵਗਨ ਦੇ ਨਾਲ ਆਈ ਤੱਬੂ ਦੀ ਫਿਲਮ 'ਦ੍ਰਿਸ਼ਮ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਪੁਲਸ ਆਫਸਰ ਦੇ ਕਿਰਦਾਰ ਵਿਚ ਤੱਬੂ ਨੇ ਸਭ ਦਾ ਦਿਲ ਜਿੱਤ ਲਿਆ।ਸੁਪਰਸਟਾਰ ਅਮਿਤਾਭ ਬੱਚਨ ਦੇ ਓਪੋਜਿਟ ਕੰਮ ਕਰਨ ਵਾਲੀ ਤੱਬੂ ਨੇ ਆਪਣੇ ਦੋ ਦਹਾਕੇ ਲੰਬੇ ਫਿਲਮੀ ਕਰੀਅਰ ਵਿਚ ਲਗਭਗ 40 ਹਿੰਦੀ ਫਿਲਮਾਂ ਵਿਚ ਕੰਮ ਕੀਤਾ। ਤੱਬੂ ਨੇ ਫਿਲਮ 'ਫਿਤੂਰ' ਵਿਚ ਹਾਰਟਬ੍ਰੇਕ ਰਾਣੀ ਦੇ ਕਿਰਦਾਰ ਨੂੰ ਆਪਣੀ ਐਕਟਿੰਗ ਨਾਲ ਜ਼ਿੰਦਾ ਕਰ ਲਿਆ।
ਤੱਬੂ ਹਾਲ ਹੀ ਵਿਚ ਦੀਵਾਲੀ 'ਤੇ ਰਿਲੀਜ਼ ਫਿਲਮ 'ਗੋਲਮਾਲ ਅਗੇਨ' ਵਿਚ ਨਜ਼ਰ ਆਈ। ਫਿਲਮ ਸਾਲ ਦੀ ਬਲਾਕਬਸਟਰ ਬਣ ਗਈ ਹੈ ਅਤੇ ਤੱਬੂ ਦੇ ਕਿਰਦਾਰ ਨੂੰ ਲੋਕਾਂ ਦੀ ਕਾਫੀ ਸਰਾਹਨਾ ਮਿਲੀ ਹੈ। ਬੈਸਟ ਅਦਾਕਾਰਾ ਦੇ ਲਈ ਨੈਸ਼ਨਲ ਐਵਾਰਡ ਜਿੱਤ ਚੁੱਕੀ ਤੱਬੂ ਨੇ ਨਾ ਕੇਵਲ ਬਾਲੀਵੁੱਡ ਬਲਕਿ ਕਈ ਭਾਸ਼ਾਵਾਂ ਜਿਵੇਂ ਤਮਿਲ, ਤੇਲਗੂ, ਮਲਆਲਿਮ ,ਬੰਗਲਾ ਅਤੇ ਇੰਗਲਿਸ਼ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ