ਹਿਮੇਸ਼ ਰੇਸ਼ਮੀਆ ਨਾਲ ਸੋਨੀਆ ਮਾਨ ਕਰੇਗੀ ਬਾਲੀਵੁੱਡ ਡੈਬਿਊ, ਮਿਲੀ ਪਹਿਲੀ ਫਿਲਮ

Friday, July 12, 2019 4:49 PM
ਹਿਮੇਸ਼ ਰੇਸ਼ਮੀਆ ਨਾਲ ਸੋਨੀਆ ਮਾਨ ਕਰੇਗੀ ਬਾਲੀਵੁੱਡ ਡੈਬਿਊ, ਮਿਲੀ ਪਹਿਲੀ ਫਿਲਮ

ਮੁੰਬਈ (ਬਿਊਰੋ) — ਪੰਜਾਬੀ ਗੀਤਾਂ 'ਚ ਮਾਡਲਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੋਨੀਆ ਮਾਨ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਜੀ ਹਾਂ, ਉਨ੍ਹਾਂ ਦੀ ਪਹਿਲੀ ਬਾਲੀਵੁੱਡ 'ਹੈਪੀ ਹਾਰਡੀ ਐਂਡ ਹੀਰ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਇਸ ਫਿਲਮ 'ਚ ਬਾਲੀਵੁੱਡ ਦੇ ਦਮਦਾਰ ਗਾਇਕ ਅਤੇ ਐਕਟਰ ਹਿਮੇਸ਼ ਰੇਸ਼ਮੀਆ ਨਜ਼ਰ ਆਉਣਗੇ। ਦੱਸ ਦਈਏ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਫਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਦੋਹਰੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਇਕ ਲਵ ਸਟੋਰੀ ਹੋਣ ਵਾਲੀ ਹੈ। ਫਿਲਮ ਨੂੰ ਰਾਕਾ ਨੇ ਡਾਇਰੈਕਟ ਅਤੇ ਕੋਰੀਓਗ੍ਰਾਫ ਕੀਤਾ ਹੈ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਇਸੇ ਸਾਲ ਸਤੰਬਰ 'ਚ ਰਿਲੀਜ਼ ਕੀਤੀ ਜਾਣੀ ਹੈ। ਸੋਨੀਆ ਮਾਨ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਮਾਡਲਿੰਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਘਰ ਕਰ ਚੁੱਕੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਬਾਲੀਵੁੱਡ 'ਚ ਹੁਣ ਸੋਨੀਆ ਮਾਨ ਦੀਆਂ ਅਦਾਵਾਂ ਦਾ ਜਾਦੂ ਕਿੰਨ੍ਹਾਂ ਕੁ ਚੱਲਦਾ ਹੈ।

 

ਦੱਸਣਯੋਗ ਹੈ ਕਿ 'ਹੈਪੀ ਹਾਰਡੀ ਐਂਡ ਹੀਰ' ਫਿਲਮ 'ਚ ਰੇਸ਼ਮੀਆ ਹਰਸ਼ਵਰਧਨ ਭੱਟ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ, ਜਿਸ ਨਾਲ ਲੋਕ ਪਿਆਰ ਨਾਲ ਹਾਰਡੀ ਬੁਲਾਉਂਦੇ ਹਨ। ਸਰਦਾਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਿਮੇਸ਼ ਰੇਸ਼ਮੀਆ ਦਾ ਨਾਂ ਹਰਪ੍ਰੀਤ ਸਿੰਘ ਲਾਂਬਾ ਹੈ, ਜਿਸ ਨੂੰ ਪਿਆਰ ਨਾਲ ਹੈਪੀ ਬੁਲਾਉਂਦੇ ਹਨ। ਸੋਨੀਆ ਮਾਨ ਫਿਲਮ 'ਚ ਹੀਰ ਰੰਧਾਵਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More