''ਨੱਚ ਬੱਲੀਏ'' ਦੇ ਸਟੇਜ਼ ''ਤੇ ਗੀਤਾ-ਹਰਭਜਨ ਦੀ ਦਿਖੀ ਰੋਮਾਂਟਿਕ ਕੈਮਿਸਟਰੀ, ਕਿਊਟ ਹਿਨਾਯਾ ਵੀ ਆਈ ਨਜ਼ਰ (ਤਸਵੀਰ)

4/20/2017 5:55:52 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਡਾਂਸ ਸ਼ੋਅ ''ਨੱਚ ਬੱਲੀਏ-8'' ਦਾ ਐਪੀਸੋਡ ਬੀਤੇ ਦਿਨ ਕਾਫੀ ਰੋਮਾਚਕ ਰਿਹਾ। ਦੱਸਣਾ ਚਾਹੁੰਦੇ ਹਾਂ ਕਿ ਇਸ ਸ਼ੋਅ '' ਮੁੱਖ ਮਹਿਮਾਨ ਵਜੋਂ ਪਹੁੰਚੇ ਮਸ਼ਹੂਰ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਗੀਤਾ ਬਸਰਾ। ਖਾਸ ਗੱਲ ਇਹ ਕਿ ਇਸ ਖੂਬਸੂਰਤੀ ਜੋੜੀ ਨਾਲ ਉਨ੍ਹਾਂ ਦਾ ਬੇਟੀ ਹਿਨਾਯਾ ਹੀਰ ਪਲਾਹਾ ਵੀ ਸ਼ਾਮਲ ਹੋਈ। ਇਸ ਮੌਕੇ ਦੌਰਾਨ ਉਨ੍ਹਾਂ ਦੀ ਬੇਟੀ ਬਹੁਤ ਹੀ ਕਿਊਟ ਦਿਖਾਈ ਦੇ ਰਹੀ ਸੀ। ਜਿੱਥੇ ਹਰਭਜਨ ਬਲੈਕ ਸ਼ਰਟ ਜਾਕੇਟ ''ਚ ਕਾਫੀ ਸਟਾਈਲਿਸ਼ ਦਿਖਾਈ ਦੇ ਰਹੇ ਸਨ ਤਾਂ ਉੱਥੇ ਗੀਤਾ ਵੀ ਬੋਲਡ ਆਉਟਫਿਟ ''ਚ ਕਾਫੀ ਹੌਟ ਨਜ਼ਰ ਆਈ।
ਖਾਸ ਗੱਲ ਇਹ ਹੈ ਕਿ ਇਸ ਸ਼ੋਅ ਉਨ੍ਹਾਂ ਨੇ ਸਟੇਜ਼ ''ਤੇ ਖੂਬਸੂਰਤ ਡਾਂਸ ਵੀ ਕੀਤਾ। ਜਿਸ ''ਚ ਉਨ੍ਹਾਂ ਦੀ ਆਪਸੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ। ਗੀਤਾ-ਹਰਭਜਨ ਨੇ ਇਸ ਮੰਚ ''ਤੇ ਖੂਬ ਮਸਤੀ ਕੀਤੀ। ਇਸ ਮੌਕੇ ''ਤੇ ਉਨ੍ਹਾਂ ਨੇ ਖੂਬਸੂਰਤ ਤਸਵੀਰਾਂ ਵੀ ਖਿਚਵਾਈਆਂ, ਜਿਨ੍ਹਾਂ ਨੂੰ ਤੁਸੀਂ ਅੱਗੇ ਦੇਖ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News