ਹਰਭਜਨ ਮਾਨ ਨੂੰ ਲੈ ਕੇ ਭੈਣ ਦਾ ਖੁਲਾਸਾ, ਪਿੰਡ ''ਚ ਚੋਰੀ ਕਰਦੇ ਸਨ ਇਹ ਕੰਮ

1/3/2019 12:50:45 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਫਿਲਮਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਹਰਭਜਨ ਮਾਨ ਇਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੇ ਪਿੰਡ ਦੀ ਹੈ। ਇਸ ਵੀਡੀਓ 'ਚ ਹਰਭਜਨ ਮਾਨ ਆਪਣੇ ਪਿੰਡ 'ਚ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ। ਹਰਭਜਨ ਮਾਨ ਆਖ ਰਹੇ ਹਨ ਕਿ ਉਹ ਆਪਣੇ ਪਿੰਡ ਆ ਕੇ ਬਹੁਤ ਖੁਸ਼ ਹਨ ਅਤੇ ਇੱਥੇ ਆ ਕੇ ਮੈਨੂੰ ਆਪਣੀਆਂ ਚਾਚੀਆਂ ਤਾਈਆਂ ਨਾਲ ਮਿਲਣ ਦਾ ਮੌਕਾ ਮਿਲਿਆ। ਇੰਨ੍ਹਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਮਾਸੀ ਨਾਲ ਵੀ ਸਾਰਿਆਂ ਨੂੰ ਮਿਲਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਡੀ ਭੈਣ ਨਾਲ ਵੀ ਸਾਰਿਆਂ ਨੂੰ ਇੰਟਰੋਡਿਊਸ ਕਰਵਾਇਆ।

ਹਰਭਜਨ ਮਾਨ ਦਾ ਕਹਿਣਾ ਹੈ, ''ਮੈਨੂੰ ਆਪਣਾ ਪਿੰਡ ਬਹੁਤ ਯਾਦ ਆਉਂਦਾ ਹੈ ਅਤੇ ਪਿੰਡ ਦਾ ਖੂਬਸੂਰਤ ਨਜ਼ਾਰਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਨਹੀਂ ਮਿਲ ਸਕਦਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਿੰਡ 'ਚ ਆ ਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਵੱਡੀ ਭੈਣ ਜੋ ਕਿ ਬਚਪਨ 'ਚ ਉਨ੍ਹਾਂ ਨਾਲ ਚੋਰੀ ਚੋਰੀ ਜਾਗੋ ਦੇਖਣ ਜਾਇਆ ਕਰਦਾ ਸੀ। ਉਹ ਵੀ ਮੇਰੇ ਨਾਲ ਮੌਜੂਦ ਹਨ ਅਤੇ ਅੱਜ ਬਚਪਨ ਦੀਆਂ ਯਾਦਾਂ ਮੁੜ ਤੋਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜਲੇਬੀਆਂ ਅਤੇ ਗਰਮ-ਗਰਮ ਲੱਡੂਆਂ ਵਾਲੇ ਕਮਰੇ 'ਚ ਅੱਜ ਮੌਜੂਦ ਹਨ। ਅੱਜ ਮੈਨੂੰ ਜਿੰਨਾ ਵਧੀਆ ਲੱਗ ਰਿਹਾ ਹੈ ਉਸ ਨੂੰ ਲਫਜ਼ਾ 'ਚ ਬਿਆਨ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਸ਼ ਉਨ੍ਹਾਂ ਦਾ ਬਾਕੀ ਪਰਿਵਾਰ ਵੀ ਪਿੰਡ ਦੇ ਇਸ ਅਨੰਦ ਨੂੰ ਮਾਣ ਸਕਦਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News