''ਪੀ. ਆਰ'' ਨਾਲ ਮੁੜ ਹਰਭਜਨ ਮਾਨ ਦਿਖਾਉਣਗੇ ਫਿਲਮੀ ਪਰਦੇ ''ਤੇ ਅਦਾਕਾਰੀ ਦੇ ਜੌਹਰ

Tuesday, March 12, 2019 12:26 PM
''ਪੀ. ਆਰ'' ਨਾਲ ਮੁੜ ਹਰਭਜਨ ਮਾਨ ਦਿਖਾਉਣਗੇ ਫਿਲਮੀ ਪਰਦੇ ''ਤੇ ਅਦਾਕਾਰੀ ਦੇ ਜੌਹਰ

ਜਲੰਧਰ (ਬਿਊਰੋ) : 'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਨਾਮੀ ਅਦਾਕਾਰ ਹਰਭਜਨ ਮਾਨ ਆਪਣੀ ਨਵੀਂ ਫਿਲਮ 'ਪੀ. ਆਰ' ਨੂੰ ਲੈ ਕੇ ਚਰਚਾ 'ਚ ਹਨ। ਜੀ ਹਾਂ, ਹਾਲ ਹੀ 'ਚ ਹਰਭਜਨ ਮਾਨ ਨੇ ਆਪਣੀ ਫਿਲਮ 'ਪੀ. ਆਰ' ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਹਰਭਜਨ ਮਾਨ ਨੇ ਪੋਸਟਰ ਨੂੰ ਸ਼ੇਅਰ ਕਰਦਿਆ ਇਕ ਖਾਸ ਕੈਪਸ਼ਨ ਵੀ ਲਿਖਿਆ ਹੈ, ਜਿਸ 'ਚ ਫਿਲਮ ਦੀ ਪੂਰੀ ਜਾਣਕਾਰੀ ਦਿੱਤੀ ਹੈ। 

 
 
 
 
 
 
 
 
 
 
 
 
 
 

ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਮੈਨੂੰ ਦਿਲੀਂ ਖ਼ੁਸ਼ੀ ਹੋ ਰਹੀ ਹੈ ਕਿ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਦਾ ਨਾਮ ਹੈ; “ਪੀ.ਆਰ.” ਪਰਮਾਤਮਾ ਦੀ ਮਿਹਰ, ਮੇਰੇ ਪਰਿਵਾਰ ਤੇ ਆਪਣੇ ਚਹੇਤਿਆਂ ਦੇ ਅਟੁੱਟ ਸਹਿਯੋਗ, ਬੇਹੱਦ ਪਿਆਰ ਅਤੇ ਅਸੀਸਾਂ ਲਈ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ। ਫ਼ਿਲਮ ਬਾਰੇ ਹੋਰ ਜਾਣਕਾਰੀ ਲਈ ਹਮੇਸ਼ਾਂ ਸਾਡੇ ਨਾਲ ਜੁੜੇ ਰਹਿਣਾ😁🙏🏼☝🏽🎥 It gives me immense joy to announce my next film, which is being directed by Manmohan Singh, Produced by Sarang Films & HM Records titled “PR”. Stay tuned for further details and information, and thank you always for your passionate and unconditional support 😁🙏🏼☝🏽🎥

A post shared by Harbhajan Mann (@harbhajanmannofficial) on Mar 11, 2019 at 8:34pm PDT


ਦੱਸਣਯੋਗ ਹੈ ਕਿ ਹਰਭਜਨ ਮਾਨ ਦੀ 'ਪੀ. ਆਰ' ਫਿਲਮ ਦਾ ਨਿਰਦੇਸ਼ਨ ਮਨਮੋਹਨ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਅਤੇ ਸਾਰੰਗ ਫਿਲਮਜ਼ ਤੇ ਐੱਚ. ਐੱਮ. ਰਿਕਾਰਡਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ। ਹਰਭਜਨ ਮਾਨ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਸਨ ਪਰ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ। 
 


Edited By

Sunita

Sunita is news editor at Jagbani

Read More