ਪੰਜਾਬੀ ਗਾਇਕ ਹਰਭਜਨ ਮਾਨ ਨੇ ਨਸ਼ੇ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

7/7/2018 7:05:50 PM

ਲੁਧਿਆਣਾ (ਅਭਿਸ਼ੇਕ ਬਹਿਲ)— ਉੱਘੇ ਗਾਇਕ ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹਨ। ਪੰਜਾਬੀ ਦੇ ਸਦਾਬਹਾਰ ਗਾਇਕਾਂ 'ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜ੍ਹੀਆਂ ਦੇ ਗਾਇਕ ਹਨ। ਉਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਉਹ ਪ੍ਰਵਾਨ ਚੜਿਆ ਹੈ। ਹਾਲ ਹੀ 'ਚ ਪੰਜਾਬੀ ਗਾਇਕ ਹਰਭਜਨ ਮਾਨ ਨਸ਼ੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ 'ਚ ਇਕ ਰੈਲੀ 'ਚ ਪਹੁੰਚੇ। ਦਰਸਅਲ, ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਸੇਧ ਦੇਣ ਵਾਲੇ ਹਰਭਜਨ ਮਾਨ ਅੱਜਕਲ ਨਸ਼ਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਨਸ਼ੇ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ ਭਰ 'ਚ ਇਕ ਮੁਹਿੰਮ ਚਲਾਈ ਗਈ 'ਮਰੋ ਜਾਂ ਵਿਰੋਧ ਕਰੋ' ਜਿਸ ਦੇ ਤਹਿਤ ਹਰਭਜਨ ਮਾਨ ਲੁਧਿਆਣਾ 'ਚ ਲੋਕਾਂ ਨੂੰ ਜਾਗਰੂਕ ਕਰਨ ਪਹੁੰਚੇ। ਇਸ ਦੌਰਾਨ ਰੈਲੀ 'ਚ ਪਹੁੰਚੇ ਹਰਭਜਨ ਮਾਨ ਨੇ ਹੱਥ 'ਚ ਪੋਸਟਰ ਫੜ ਨਸ਼ੇ ਖਿਲਾਫ ਲੋਕਾਂ ਨੂੰ ਜਿਥੇ ਜਾਗਰੂਕ ਕੀਤਾ ਉਥੇ ਹੀ ਮਾਨ ਨੇ ਸਿਆਸੀ ਲੀਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉਠ ਕੇ ਨਸ਼ੇ ਨੂੰ ਖਤਮ ਕਰਨ।


ਦੱਸਣਯੋਗ ਹੈ ਕਿ ਨਸ਼ੇ ਦੇ ਵਿਰੋਧ 'ਚ 1 ਤੋਂ 7 ਜੁਲਾਈ ਤੱਕ 'ਕਾਲਾ ਹਫਤਾ' ਮਨਾਇਆ ਜਾ ਰਿਹਾ ਹੈ। ਹਰਭਜਨ ਮਾਨ ਨੇ ਫੇਸਬੁੱਕ 'ਤੇ ਇਕ ਵੀਡੀਓ ਸਾਂਝੀ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News