ਹਰਭਜਨ ਮਾਨ ਅਧੂਰੇ ਚਾਵਾਂ ਨੂੰ ਪੂਰਾ ਕਰਨ ਦੀ ਕਰਦੇ ਹਨ ਗੱਲ

12/31/2017 12:10:48 PM

ਜਲੰਧਰ(ਬਿਊਰੋ)— ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹੈ। ਪੰਜਾਬੀ ਦੇ ਸਦਾਬਹਾਰ ਗਾਇਕਾਂ 'ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜੀਆਂ ਦਾ ਗਾਇਕ ਹੈ। ਉਸ ਨੇ ਹੁਣ ਤੱਕ ਜੋ ਵੀ ਗਾਇਆ ਪ੍ਰਵਾਨ ਚੜਿਆ ਹੈ। ਮਿੱਠ ਬੋਲੜੇ ਸੁਭਾਅ ਦਾ ਇਹ ਦਿਲਦਾਰ ਇਨਸਾਨ ਸੰਗੀਤ ਤੇ ਫ਼ਿਲਮ ਜਗਤ 'ਚ ਲਗਾਤਾਰ ਗਤੀਸ਼ੀਲ ਹੈ।

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

  ਪੰਜਾਬੀ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਹਾਸਲ ਕੀਤੀ ਸਫਲਤਾ 

ਹਰਭਜਨ ਮਾਨ ਦਾ ਅੱਜ ਜਨਮਦਿਨ ਹੈ। ਹਰਭਜਨ ਮਾਨ ਦਾ ਜਨਮ 31 ਦਸੰਬਰ 1965 ਨੂੰ ਇਕ ਜੱਟ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਾ ਹਾਲ ਹੀ 'ਜ਼ਿੰਦੜੀਏ' ਗੀਤ ਰਿਲੀਜ਼ ਹੋਇਆ ਹੈ, ਜੋ ਜ਼ਿੰਦਗੀ ਦਾ ਸੱਚ ਦਰਸਾਉਂਦਾ ਹੈ।

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

ਹਰਭਜਨ ਮਾਨ ਨੇ 1980-81 'ਚ ਆਪਣੀ ਗਾਇਕਾ ਦੀ ਸ਼ੁਰੂਆਤ ਕੀਤੀ ਤੇ ਸਾਲ 1988 ਵਿਚ ਐਲਬਮ 'ਦਿਲ ਦੇ ਮਾਮਲੇ' ਜ਼ਾਰੀ ਕੀਤੀ। ਸਾਲ 1992 'ਚ ਆਏ ਇਨ੍ਹਾਂ ਦੇ ਗੀਤ 'ਚਿੱਠੀਏ ਨੀ ਚਿੱਠੀਏ' ਨਾਲ ਉਨ੍ਹਾਂ ਨੇ ਖਾਸ ਪਛਾਣ ਬਣਾਈ। ਇਨ੍ਹਾਂ ਦਾ ਅਗਲਾ ਮਸ਼ਹੂਰ ਗੀਤ 'ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ' 1994 'ਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

ਫਿਲਮ 'ਜੀ ਆਇਆ ਨੂੰ' 'ਤੋਂ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ 

ਹਰਭਜਨ ਮਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਜੀ ਆਇਆ ਨੂੰ' ਨਾਲ ਕੀਤੀ ਸੀ। ਇਸ ਤੋਂ ਬਾਅਦ 'ਅਸਾਂ ਨੂੰ ਮਾਨ ਵਤਨਾਂ ਦਾ' (2004), 'ਦਿਲ ਆਪਣਾ ਪੰਜਾਬੀ' (2006), 'ਮਿੱਟੀ ਵਾਜਾਂ ਮਾਰਦੀ' (2007), 'ਮੇਰਾ ਪਿੰਡ ਮਾਈ ਹੋਮ' (2008), 'ਜੱਗ ਜਿਉਂਦਿਆਂ ਦੇ ਮੇਲੇ' (2009), 'ਹੀਰ ਰਾਂਝਾ' (2010) ਤੇ 'ਯਾਰਾ ਓ ਦਿਲਦਾਰਾ' (2011) ਆਦਿ ਫਿਲਮਾਂ ਰਿਲੀਜ਼ ਹੋਈਆਂ।

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

   ਹਰਭਜਨ ਮਾਨ ਦੀ ਪੰਜਾਬੀ ਇੰਡਸਟਰੀ ਨੂੰ ਹੈ ਖਾਸ ਦੇਣ 

ਦੱਸਣਯੋਗ ਹੈ ਕਿ ਹਰਭਜਨ ਮਾਨ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆਂ ਤੋਂ ਸੰਗੀਤ ਦੀ ਸਿੱਖਿਆ ਲਈ ਅਤੇ ਸਾਲ 1980-81 'ਚ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਹਰਭਜਨ ਮਾਨ ਦਾ ਛੋਟਾ ਭਰਾ ਗੁਰਸੇਵਕ ਮਾਨ ਵੀ ਉੱਘਾ ਗਾਇਕ ਹੈ। ਪਹਿਲਾਂ-ਪਹਿਲਾਂ ਹਰਭਜਨ ਮਾਨ ਤੇ ਗੁਰਸੇਵਕ ਕਵੀਸ਼ਰੀ ਗਾਇਆ ਕਰਦੇ ਸਨ।

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

PunjabKesari, ਹਰਭਜਨ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,harbhajan mann image hd photo download

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News