ਹਾਰਡ ਕੌਰ ਨੂੰ ਦੇਸ਼ ਖਿਲਾਫ ਬੋਲਣ ਦਾ ਰਾਹੁਲ ਗਾਂਧੀ ਤੋਂ ਮਿਲਦੈ ਹੌਂਸਲਾ: ਤਜਿੰਦਰ ਬੱਗਾ

Tuesday, August 13, 2019 2:24 PM
ਹਾਰਡ ਕੌਰ ਨੂੰ ਦੇਸ਼ ਖਿਲਾਫ ਬੋਲਣ ਦਾ ਰਾਹੁਲ ਗਾਂਧੀ ਤੋਂ ਮਿਲਦੈ ਹੌਂਸਲਾ: ਤਜਿੰਦਰ ਬੱਗਾ

ਮੁੰਬਈ(ਬਿਊਰੋ)— ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਹਾਰਡ ਕੌਰ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ ਬੀਤੇ ਦਿਨ ਹਾਰਡ ਕੌਰ ਨੇ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਅਪਸ਼ਬਦ ਕਹੇ ਸਨ। ਖਾਲਿਸਤਾਨੀ ਸਮਰਥਕਾਂ ਨਾਲ ਇਕ ਵੀਡੀਓ 'ਚ ਨਜ਼ਰ ਆਈ ਹਾਰਡ ਕੌਰ ਨੇ ਭਾਰਤ ਨਾਲੋਂ ਵੱਖ ਆਜ਼ਾਦ ਖਾਲੀਸਤਾਨ ਵਰਗੀ ਗੈਰ-ਸੰਵਿਧਾਨਕ ਮੰਗ ਕੀਤੀ ਸੀ। ਉਸ ਦੀ ਵੀਡੀਓ ਸੁਰਖੀਆਂ 'ਚ ਆਉਣ ਤੋਂ ਬਾਅਦ ਤਜਿੰਦਰ ਪਾਲ ਸਿੰਘ, ਜੋ ਕਿ ਦਿੱਲੀ ਭਾਜਪਾ ਇਕਾਈ ਦਾ ਬੁਲਾਰਾ ਹੈ, ਨੇ ਟਵੀਟ ਕਰਕੇ ਇਸ ਹਰਕਤ ਦੀ ਸਖਤ ਨਿੰਦਾ ਕੀਤੀ ਹੈ।


ਤਜਿੰਦਰ ਪਾਲ ਸਿੰਘ ਨੇ ਆਪਣੇ ਟਵੀਟ 'ਚ ਕਿਹਾ,''ਹਾਰਡ ਕੌਰ ਵਰਗੀਆਂ ਗਦਾਰ ਔਰਤਾਂ ਨੂੰ ਦੇਸ਼ ਦੇ ਖਿਲਾਫ ਬੋਲਣ ਦਾ ਹੌਂਸਲਾ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਚਮਚੇ ਦਿੰਦੇ ਹਨ। ਵਿਦੇਸ਼ 'ਚ ਜਾ ਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੀ ਹਾਰਡ ਕੌਰ ਨੂੰ @Mahila Congress ਸਮੱਰਥਣ ਦਿੰਦੀ ਰਹੀ ਹੈ। ਸਮਾਂ ਹੈ ਅਜਿਹੇ ਚਿਹਰਿਆਂ ਨੂੰ ਜਨਤਾ ਸਾਹਮਣੇ ਲਿਆਇਆ ਜਾਵੇ।


About The Author

manju bala

manju bala is content editor at Punjab Kesari