ਜਬਰ-ਜ਼ਨਾਹ ਦੇ ਮਾਮਲੇ 'ਚ ਫਸੇ ਗਾਇਕ ਨੇ ਕੈਪਟਨ ਸਰਕਾਰ ਤੋਂ ਕੀਤੀ ਇਨਸਾਫ ਦੀ ਮੰਗ

Saturday, November 3, 2018 3:07 PM
ਜਬਰ-ਜ਼ਨਾਹ ਦੇ ਮਾਮਲੇ 'ਚ ਫਸੇ ਗਾਇਕ ਨੇ ਕੈਪਟਨ ਸਰਕਾਰ ਤੋਂ ਕੀਤੀ ਇਨਸਾਫ ਦੀ ਮੰਗ

ਜਲੰਧਰ(ਮਨੀਸ਼)— ਜਬਰ-ਜ਼ਨਾਹ ਦੇ ਦੋਸ਼ਾਂ 'ਚ ਫਸੇ ਗਾਇਕ ਹਰਦੀਪ ਕਾਹਲੋਂ ਨੇ ਇਸ ਨੂੰ ਨਕਾਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਉਨ੍ਹਾਂ ਨੇ ਕਿਹਾ ਕਿ, ਮੇਰੇ 'ਤੇ ਜਬਰ-ਜ਼ਨਾਹ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮੇਰੇ ਕੋਲ ਇਸ ਦੇ ਸਬੂਤ ਵੀ ਹਨ।


ਪੀੜਤ ਪਰਿਵਾਰ ਦੁਆਰਾ ਉਨ੍ਹਾਂ ਨੂੰ ਪਹਿਲਾਂ ਸਰਕਾਰੀ ਗਵਾਹ ਬਣਨ ਨੂੰ ਕਿਹਾ ਗਿਆ ਸੀ। ਅਜਿਹਾ ਨਾ ਕਰਨ 'ਤੇ ਹੁਣ ਉਨ੍ਹਾਂ ਨੂੰ ਰੇਪ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਜੇਕਰ ਮੇਰੇ 'ਤੇ ਕੇਸ ਹੋਇਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਮੇਰੀ ਮੌਤ ਲਈ ਬਿੱਟੂ, ਜਰਨੈਲ ਫਗਵਾੜਾ ਤੇ ਕ੍ਰਾਂਤੀ ਮੋਹਨ ਸ਼ਾਮਲ ਹੋਣਗੇ।'' ਇਸ ਤੋਂ ਇਲਾਵਾ ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਵੀ ਇਨਸਾਫ ਦੀ ਮੰਗ ਕੀਤੀ ਹੈ। ਹਾਲਾਂਕਿ ਪੀੜਤ ਪਰਿਵਾਰ ਗਾਇਕ 'ਤੇ ਮਾਮਲਾ ਦਰਜ ਕਰਵਾਉਣ ਲਈ ਧਰਨੇ 'ਤੇ ਬੈਠਾ ਹੈ।


About The Author

sunita

sunita is content editor at Punjab Kesari