ਫਿਲਮ ''ਹਰਜੀਤਾ'' ਦੇ ਨੈਸ਼ਨਲ ਐਵਾਰਡ ਜਿੱਤਣ ''ਤੇ ਭਾਵੁਕ ਹੋਏ ਹਾਕੀ ਖਿਡਾਰੀ ਹਰਜੀਤ ਸਿੰਘ
8/11/2019 2:35:44 PM
ਜਲੰਧਰ(ਬਿਊਰੋ)— ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ 'ਹਰਜੀਤਾ' ਨੂੰ ਹਾਲ ਹੀ 'ਚ 66ਵੇਂ ਨੈਸ਼ਨਲ ਫਿਲਮ ਐਵਾਰਡ 'ਚ ਬੈਸਟ ਫਿਲਮ ਐਵਾਰਡ ਮਿਲਿਆ। ਜਿਸ ਤੋਂ ਬਾਅਦ ਪੰਜਾਬੀ ਫਿਲਮੀ ਇੰਡਸਟਰੀ ਦੇ ਗਲਿਆਰਿਆਂ 'ਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ। ਜਿੱਥੇ ਇਸ ਫਿਲਮ ਨੂੰ ਲੈ ਕੇ ਐਮੀ ਵਿਰਕ ਤੋਂ ਲੈ ਕੇ ਜਗਦੀਪ ਸਿੱਧੂ ਨੇ ਹੋਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉੱਥੇ ਹੀ ਹਾਕੀ ਖਿਡਾਰੀ ਹਰਜੀਤ ਸਿੰਘ ਨੇ ਵੀ ਆਪਣੀ ਖੁਸ਼ੀ ਨੂੰ ਪੋਸਟ ਦੇ ਰਾਹੀਂ ਬਿਆਨ ਕੀਤਾ ਹੈ।
ਉਨ੍ਹਾਂ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਭਾਵੁਕ ਹੁੰਦੇ ਹੋਏ ਲਿਖਿਆ ਹੈ, ''ਇਹ ਸਿਰਫ ਇਕ ਫਿਲਮ ਨਹੀਂ ਹੈ, ਮੇਰੀ ਜ਼ਿੰਦਗੀ ਹੈ।'' ਇਸ ਤੋਂ ਇਲਾਵਾ ਉਨ੍ਹਾਂ ਨੇ 'ਹਰਜੀਤਾ' ਫਿਲਮ ਦੀ ਪੂਰੀ ਟੀਮ ਦੇ ਲਈ ਲਿਖਿਆ ਹੈ, ''ਹਰਜੀਤਾ… ਮੇਰੀ ਰੀਅਲ ਜ਼ਿੰਦਗੀ ਤੋਂ ਮੇਰੀ ਰੀਲ ਲਾਈਫ…ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਰੱਬ ਨੇ ਮੇਰਾ ਬੀਤ ਗਿਆ ਟਾਈਮ ਦੇਖਾਣ ਦਾ ਮੌਕਾ ਦਿੱਤਾ ਹੋਵੇ ਤੇ ਅੱਜ ਉਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਇੰਨਾ ਹੀ ਕਹਿਗਾ... ਸ਼ੁੱਕਰ.. ਧੰਨਵਾਦ ਤੇ ਮੁਬਾਰਕਾਂ 'ਹਰਜੀਤਾ' ਟੀਮ ਨੂੰ ਐਮੀ ਵਿਰਕ ਭਾਜੀ ਤੇ ਜਗਦੀਪ ਸਿੱਧੂ ਭਾਜੀ, ਵਿਜੇ ਕੁਮਾਰ ਅਰੋੜਾ ਸਰ ਤੇ ਹਰ ਕੋਈ ਸਖ਼ਸ਼ ਜਿਹੜਾ ਇਸ ਫਿਲਮ ਨਾਲ ਜੁੜਿਆ ਹੋਇਆ ਹੈ।''
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ। ਦੱਸ ਦਈਏ ਇਸ ਫਿਲਮ 'ਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਐਵਾਰਡ ਹਾਸਲ ਹੋਇਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ