ਹਰਜੀਤ ਹਰਮਨ ਦਾ ਨਵਾਂ ਗੀਤ 'ਮਾਏਂ ਨੀ ਮਾਏਂ' ਹੋ ਰਿਹਾ ਹੈ ਲੋਕਪ੍ਰਿਯ

2/23/2017 11:20:53 AM

ਜਲੰਧਰ— 'ਪੰਜਾਬ', 'ਤਰੀਕਾਂ', 'ਝਾਂਜਰ' ਅਤੇ 'ਜੱਟ ਚੌਵੀ ਕੈਰੇਟ ਦੇ' ਵਰਗੇ ਗੀਤਾਂ ਨਾਲ ਸਫਲਤਾ ਦੀ ਆਖਰ ਕਰਾਉਣ ਵਾਲਾ ਗਾਇਕ ਹਰਜੀਤ ਹਰਮਨ ਆਪਣਾ ਨਵਾਂ ਸਿੰਗਲ ਟਰੈਕ 'ਮਾਏਂ ਨੀ ਮਾਏਂ' ਲੈ ਕੇ ਸੋਰਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਇਆ ਹੈ। ਹਰਜੀਤ ਹਰਮਨ ਦੇ ਇਸ ਗੀਤ ਦੇ ਗੀਤਕਾਰ ਪ੍ਰਗਟ ਸਿੰਘ ਹਨ ਅਤੇ ਇਸ ਗੀਤ ਨੂੰ ਸੰਗੀਤ ਅਤੁਲ ਸ਼ਰਮਾ ਨੇ ਦਿੱਤਾ ਹੈ। ਵੀਡੀਓ ਸਟਾਲਿਨਵੀਰ ਦਾ ਅਤੇ ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ।

   ਹਰਜੀਤ ਹਰਮਨ ਦੇ ਗੀਤ 'ਮਾਏਂ ਨੀ ਮਾਏਂ' ਨੂੰ ਲੱਖਾਂ ਵਿਊਜ਼ 

ਜ਼ਿਕਰਯੋਗ ਹੈ ਕਿ, ਹਰਜੀਤ ਹਰਮਨ ਦਾ 'ਮਾਏਂ ਨੀ ਮਾਏਂ' ਗੀਤ 21 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਉਨ੍ਹਾਂ ਦੇ ਇਸ ਗੀਤ ਦੀ ਮਿਆਦ 4 ਮਿੰਟ 27 ਸੈਕਿੰਡ ਦੀ ਹੈ। ਖਬਰ ਲਿਖਣ ਅਨੁਸਾਰ ਉਨ੍ਹਾਂ ਦੇ ਇਸ ਗੀਤ ਨੂੰ 3 ਲੱਖ ਤੋਂ ਵਧ ਵਿਊਜ਼ ਮਿਲ ਚੁੱਕੇ ਸਨ। ਇਹ ਇੱਕ ਰੋਮਾਂਟਿਕ ਗੀਤ ਹੈ, ਜੋ ਕਿ ਇੱਕ ਸੋਹਣੀ ਮੁਟਿਆਰ ਦੀਆਂ ਦਿਲੀ ਭਾਵਨਾਵਾਂ ਹਨ ਅਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ, 'ਮਾਏਂ ਨੀ ਮਾਏਂ ਨੀ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ''। ਹਰਜੀਤ ਹਰਮਨ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News