ਖੂਬ ਪਸੰਦ ਕੀਤਾ ਜਾ ਰਿਹੈ ਹਰਮਨ ਰਣਵਿਜੇ ਦਾ ਗੀਤ ''ਕਾਲਜ ਬੁਆਏ'' (ਵੀਡੀਓ)

11/16/2017 7:12:49 PM

ਜਲੰਧਰ (ਬਿਊਰੋ)— ਗਾਇਕ ਹਰਮਨ ਰਣਵਿਜੇ ਦਾ 10 ਨਵੰਬਰ ਨੂੰ ਰਿਲੀਜ਼ ਹੋਇਆ ਗੀਤ 'ਕਾਲਜ ਬੁਆਏ' ਇਨ੍ਹੀਂ ਦਿਨੀਂ ਚਰਚਾ 'ਚ ਹੈ। ਗੀਤ ਨੂੰ ਹਰਮਨ ਰਣਵਿਜੇ ਨੇ ਖੂਬਸੂਰਤ ਢੰਗ ਨਾਲ ਗਾਇਆ ਹੈ ਤੇ ਇਹ ਇਕ ਬੀਟ ਸੌਂਗ ਹੈ। ਗੀਤ ਦੇ ਬੋਲ ਰਾਜ ਕਾਕੜਾ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ।

ਗੀਤ ਦੀ ਸ਼ੂਟਿੰਗ ਖੂਬਸੂਰਤ ਲੋਕੇਸ਼ਨਾਂ 'ਤੇ ਕੀਤੀ ਗਈ ਹੈ, ਜਿਸ ਨੂੰ ਡਾਇਰੈਕਟ ਨਵਰਾਜ ਰਾਜਾ ਨੇ ਕੀਤਾ ਹੈ। ਗੀਤ ਨੂੰ ਮਿਊਜ਼ਿਕ ਅਟੈਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ 6 ਦਿਨਾਂ ਦੇ ਅੰਦਰ ਯੂਟਿਊਬ 'ਤੇ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਜਸਜੀਤ ਸਿੰਘ ਢੋਡੇ ਤੇ ਵਿੱਕੀ ਬਦੇਸ਼ਾ ਨੇ ਪ੍ਰੋਡਿਊਸ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News