ਸਲਮਾਨ ਦੇ ਅਜਿਹੇ ਸੀਨਜ਼ ਨੂੰ ਦੇਖ ਕੇ ਸੈੱਟ 'ਤੇ ਰੋਣ ਲੱਗ ਜਾਂਦੀ ਸੀ 'ਬਜਰੰਗੀ ਭਾਈਜਾਨ' ਦੀ ਮੁੰਨੀ

6/3/2018 12:30:27 PM

ਮੁੰਬਈ(ਬਿਊਰੋ)— 'ਬਜਰੰਗੀ ਭਾਈਜਾਨ' 'ਚ ਮੁੰਨੀ ਦਾ ਕਿਰਦਾਰ ਲੋਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ। ਚਿਹਰੇ 'ਤੇ ਮਾਸੂਮੀਅਤ ਤੇ ਹੱਥ ਚੁੱਕ ਕੇ ਆਪਣੀ ਗੱਲ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਵਾਲੀ ਛੋਟੀ ਜਿਹੀ ਬੱਚੀ ਹਰਸ਼ਾਲੀ ਮਲਹੋਤਰਾ ਅੱਜ ਆਪਣਾ 10ਵਾਂ ਜਨਮਦਿਨ ਮਨਾ ਰਹੀ ਹੈ।
PunjabKesari
ਕਿਹਾ ਜਾਂਦਾ ਹੈ ਕਿ 'ਬਜਰੰਗੀ ਭਾਈਜਾਨ' ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਜਦੋਂ ਹਰਸ਼ਾਲੀ ਦੀ ਸਲਮਾਨ ਖਾਨ ਨਾਲ ਮੁਲਾਕਾਤ ਹੋਈ ਸੀ ਤਾਂ ਉਸ ਨੇ ਦਬੰਗ ਖਾਨ ਤੋਂ ਇਕ ਸਵਾਲ ਪੁੱਛਿਆ ਸੀ। ਹਰਸ਼ਾਲੀ ਨੇ ਸਲਮਾਨ ਖਾਨ ਤੋਂ ਪੁੱਛਿਆ ਕਿ, ''ਤੁਸੀਂ ਮੈਨੂੰ ਸੁਪਰਸਟਾਰ ਬਣਾ ਦਿਓਗੇ।''
PunjabKesari
ਉਸ ਸਮੇਂ ਸਲਮਾਨ ਖਾਨ ਨੂੰ ਲੱਗਾ ਸੀ ਕਿ ਹਰਸ਼ਾਲੀ ਦੇ ਮਾਤਾ-ਪਿਤਾ ਨੇ ਉਸ ਨੂੰ ਇਹੀ ਸਿਖਾਇਆ ਹੈ ਪਰ ਸਲਮਾਨ ਖਾਨ ਨੂੰ ਬਾਅਦ 'ਚ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਸ਼ਬਦ ਖੁਦ ਹਰਸ਼ਾਲੀ ਦੇ ਹੀ ਸਨ। 'ਬਜਰੰਗੀ ਬਾਈਜਾਨ' ਦੇ ਸੈੱਟ 'ਤੇ ਹਰਸ਼ਾਲੀ ਵਿਹਲੇ ਸਮੇਂ ਸਲਮਾਨ ਕਾਨ ਤੇ ਕਬੀਰ ਖਾਨ ਦੇ ਫੋਨ 'ਤੇ ਬਾਰਬੀ ਵਾਲੀ ਗੇਮ ਖੇਡਿਆ ਕਰਦੀ ਸੀ।
PunjabKesari
ਉਥੇ ਹੀ ਸਲਮਾਨ ਨਾਲ ਟੇਬਲ ਟੈਨਿਸ ਵੀ ਖੇਡਦੀ ਸੀ। ਬੱਚਿਆ ਦਾ ਦਿਲ ਕਾਫੀ ਕੋਮਲ ਹੁੰਦਾ ਹੈ। ਕਿਹਾ ਜਾਂਦਾ ਹੈ ਕਿ 'ਬਜਰੰਗੀ ਬਾਈਜਾਨ' ਫਿਲਮ ਦੀ ਸ਼ੂਟਿੰਗ ਦੌਰਾਨ ਹਰਸ਼ਾਲੀ ਅਕਸਰ ਰੋਣ ਲੱਗ ਜਾਂਦੀ ਸੀ। ਅਜਿਹਾ ਉਦੋਂ ਹੁੰਦਾ ਸੀ ਜਦੋਂ ਉਹ ਸਲਮਾਨ ਖਾਨ ਨੂੰ ਫਾਈਟਿੰਗ ਸੀਨ ਜਾਂ ਇਮੋਸ਼ਨਲ ਸੀਨਜ਼ ਕਰਦੇ ਦੇਖਦੀ ਸੀ।
PunjabKesari
ਇਕ ਇੰਟਰਵਿਊ ਦੌਰਾਨ ਹਰਸ਼ਾਲੀ ਦੀ ਮਾਂ ਨੇ ਕਿਹਾ ਸੀ ਕਿ, ''ਮੇਰੀ ਬੇਟੀ ਪਹਿਲਾਂ ਸਲਮਾਨ ਖਾਨ ਨਾਲ ਗੱਲ ਕਰਨ ਤੋਂ ਕਾਫੀ ਸ਼ਰਮਾਉਂਦੀ ਸੀ। ਕੁਝ ਸਮੇਂ ਬਾਅਦ ਉਹ ਸਲਮਾਨ ਖਾਨ ਘੁਲਮਿਲ ਗਈ ਸੀ।'' 'ਬਜਰੰਗੀ ਬਾਈਜਾਨ' ਫਿਲਮ ਨਾਲ ਹਰਸ਼ਾਲੀ ਕਈ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੀ ਹੈ। ਉਸ ਨੂੰ ਪਹਿਲੀ ਵਾਰ 'ਕੁਬੂਲ ਹੈ' ਸੀਰੀਅਲ 'ਚ ਦੇਖਿਆ ਗਿਆ ਸੀ।
PunjabKesari
ਇਸ ਸੀਰੀਅਲ 'ਚ ਹਰਸ਼ਾਲੀ ਨੇ ਮੁੱਖ ਅਦਾਕਾਰਾ ਦੇ ਬਚਪਨ ਦੀ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ 'ਬਜਰੰਗੀ ਬਾਈਜਾਨ' ਦੀ ਸ਼ੂਟਿੰਗ ਦੌਰਾਨ 'high-pitched ' ਆਵਾਜ਼ ਦੀ ਵਜ੍ਹਾ ਕਰਕੇ ਹਰਸ਼ਾਲੀ ਕਈ ਵਾਰ ਡਰ ਵੀ ਜਾਂਦੀ ਸੀ। ਅਜਿਹੇ 'ਚ ਕਬੀਰ ਤੇ ਸਲਮਾਨ ਖਾਨ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਉਸ ਦੌਰਾਨ ਹਰਸ਼ਾਲੀ ਕਿਸੇ ਨਾਲ ਗੱਲਾਂ ਕਰਨ 'ਚ ਰੁੱਝੀ ਰਹੇ। ਜਦੋਂ ਵੀ ਹਰਸ਼ਾਲੀ ਨੂੰ ਕੋਈ ਸੀਨ ਸਮਝ ਨਹੀਂ ਆਉਂਦਾ ਸੀ ਤਾਂ ਉਹ ਸਿੱਧੇ ਕਬੀਰ ਖਾਨ ਕੋਲ ਜਾਂਦੀ ਸੀ ਤੇ ਉਨ੍ਹਾਂ ਤੋਂ ਸੀਨ ਬਾਰੇ ਪੁੱਛਦੀ ਸੀ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News