ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ ਪੇਸ਼ਕਾਰੀ ਦੇਵੇਗੀ ਪੰਜਾਬੀ ਗਾਇਕਾ ਹਰਸ਼ਦੀਪ ਕੌਰ

Friday, October 12, 2018 4:49 PM

ਮੁੰਬਈ(ਬਿਊਰੋ)— ਆਪਣੀ ਆਵਾਜ਼ ਦੇ ਜਾਦੂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਗਾਇਕਾ ਹਰਸ਼ਦੀਪ ਕੌਰ ਮਸ਼ਹੂਰ ਕੈਨੇਡੀਅਨ ਸਿੰਗਰ ਬ੍ਰਾਇਨ ਐਡਮਸ ਨਾਲ ਪਰਫਾਰਮੈਂਸ ਦੇਣ ਜਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਗਾਇਕ ਬ੍ਰਾਇਨ ਐਡਮਸ ਮੁੰਬਈ ਪਹੁੰਚ ਚੁੱਕਿਆ ਹੈ। ਅੱਜ ਬ੍ਰਾਇਨ ਐਡਮਸ ਮੁੰਬਈ ਦੇ ਜਿਓ ਗਾਰਡਨ 'ਚ ਪਰਫਾਰਮੈਂਸ ਦੇਣਗੇ। 13 ਅਕਤੂਬਰ ਨੂੰ ਬੈਂਗਲੁਰੂ 'ਚ ਅਤੇ 14 ਅਕਤੂਬਰ ਨੂੰ ਦਿੱਲੀ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ। 

PunjabKesari
ਦੱਸ ਦੇਈਏ ਕਿ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਦੇ ਕਾਫੀ ਨੇੜੇ ਹਨ। ਬ੍ਰਾਇਨ ਐਡਮਸ 'ਮਿਊਜ਼ਿਕ ਟੂਰ ਦਿ ਅਲਟੀਮੇਟ ਟੂਰ ਟੂ ਇੰਡੀਆ' ਲਈ ਪੰਜਵੀਂ ਵਾਰ ਭਾਰ ਆਏ ਹਨ। ਅੱਜ ਪੂਰਾ ਸਮਾ 'ਦਿ ਸਮਰ ਆਫ 69' ਨਾਲ ਗੂੰਜ ਉਠੇਗਾ।

PunjabKesari
ਦੱਸਣਯੋਗ ਹੈ ਕਿ ਹਰਸ਼ਦੀਪ ਕੌਰ ਪੰਜਾਬੀ ਤੇ ਸੂਫੀ ਗੀਤਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ 'ਚ ਸੰਕਰ ਮਹਾਦੇਵ ਨਾਲ ਸਟੇਜ ਪਰਫਾਰਮੈਂਸ ਦਿੱਤੀ ਸੀ। ਇਸ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।

PunjabKesari


Edited By

Sunita

Sunita is news editor at Jagbani

Read More