ਦਿਲਜੀਤ ਨੂੰ ਮਿਲੀ ਇਕ ਹੋਰ ਬਾਲੀਵੁੱਡ ਫਿਲਮ, ਹੁਣ ਸ਼ਿਲਪਾ ਨਾਲ ਬਣੇਗੀ ਜੋੜੀ

Saturday, July 20, 2019 4:51 PM
ਦਿਲਜੀਤ ਨੂੰ ਮਿਲੀ ਇਕ ਹੋਰ ਬਾਲੀਵੁੱਡ ਫਿਲਮ, ਹੁਣ ਸ਼ਿਲਪਾ ਨਾਲ ਬਣੇਗੀ ਜੋੜੀ

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਤੇ ਹੌਟ ਅਦਾਕਾਰਾ ਸ਼ਿਲਪਾ ਸ਼ੈੱਟੀ ਲੰਮੇ ਸਮੇਂ ਬਾਅਦ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ। ਸ਼ਿਲਪਾ ਸੈੱਟੀ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਖਬਰਾਂ ਮੁਤਾਬਕ, ਸ਼ਿਲਪਾ ਸ਼ੈੱਟੀ ਇਸ ਫਿਲਮ 'ਚ ਲੇਖਕ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰ ਰਹੇ ਹਨ। ਇਸ ਫਿਲਮ ਦੇ ਜ਼ਰੀਏ ਅਜੀਜ਼ ਮਿਰਜ਼ਾ ਦੇ ਬੇਟੇ ਹਾਰੂਨ ਮਿਰਜ਼ਾ ਡਾਇਰੈਕਸ਼ਨ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ।
Image result for Has Shilpa Shetty signed a film alongside Diljit Dosanjh
ਹਾਰੂਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਾਜੂ ਬਣ ਗਿਆ ਜੈਂਟਲਮੈਨ', 'ਯੈੱਸ ਬੌਸ' ਅਤੇ ਹੋਰ ਕਈ ਫਿਲਮਾਂ 'ਚ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ ਹੈ। ਸ਼ਿਲਪਾ ਸ਼ੈੱਟੀ ਇਨੀਂ ਦਿਨੀਂ ਲੰਦਨ 'ਚ ਛੁੱਟੀਆਂ ਮਨਾ ਰਹੀ ਹੈ ਤੇ ਵਾਪਸ ਆਉਂਦੇ ਹੀ ਅਗਸਤ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਹ ਫਿਲਮ ਇਕ ਜੋੜੀ ਦੇ ਆਲੇ-ਦੁਆਲੇ ਘੁੰਮੇਗੀ। ਇਸ ਫਿਲਮ ਦੀ ਕਹਾਣੀ ਨੀਰਜ ਵੋਹਰਾ ਨੇ ਲਿਖੀ ਹੈ।
Image result for Shilpa Shetty


Edited By

Sunita

Sunita is news editor at Jagbani

Read More