ਨਿੰਜਾ ਦੀ ਆਵਾਜ਼ ''ਚ ''ਮਿੰਦੋ ਤਸੀਲਦਾਰਨੀ'' ਦਾ ਗੀਤ ''ਹੱਸਦੀ ਦਿਸੇਂ'' ਰਿਲੀਜ਼ (ਵੀਡੀਓ)

Friday, July 12, 2019 10:36 AM
ਨਿੰਜਾ ਦੀ ਆਵਾਜ਼ ''ਚ ''ਮਿੰਦੋ ਤਸੀਲਦਾਰਨੀ'' ਦਾ ਗੀਤ ''ਹੱਸਦੀ ਦਿਸੇਂ'' ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) — 28 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਬਾਕਸ ਆਫਿਸ 'ਤੇ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਇਸ ਫਿਲਮ 'ਚ ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ 'ਚ ਨਜ਼ਰ ਸਨ। 'ਮਿੰਦੋ ਤਸੀਲਦਾਰਨੀ' ਨੂੰ ਹੀ ਨਹੀਂ ਸਗੋਂ ਫਿਲਮ ਦੇ ਗੀਤਾਂ ਨੂੰ ਵੀ ਪ੍ਰਸ਼ੰਸਕਾਂ ਵਲੋਂ ਖੂਬ ਪਿਆਰ ਮਿਲਿਆ। ਇਸ ਦੇ ਨਾਲ ਹੀ 'ਮਿੰਦੋ ਤਸੀਲਦਾਰਨੀ' 'ਚ ਗਾਇਕ ਨਿੰਜਾ ਵੱਲੋਂ ਗਾਏ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਨਿੰਜਾ ਵੱਲੋਂ ਗਾਇਆ ਇਹ ਗੀਤ ਅਫੀਸ਼ੀਅਲੀ ਰਿਲੀਜ਼ ਕਰ ਦਿੱਤਾ ਗਿਆ ਹੈ। ਕੁਲਦੀਪ ਕੰਡਿਆਰਾ ਦਾ ਲਿਖੇ ਇਸ ਖੂਬਸੂਰਤ ਗੀਤ ਦਾ ਨਾਂ ਹੈ 'ਹੱਸਦੀ ਦਿਸੇਂ', ਜਿਸ ਦਾ ਮਿਊਜ਼ਿਕ ਬਿਰਗੀ ਵੀਰਸ ਨੇ ਤਿਆਰ ਕੀਤਾ ਹੈ।

 
ਦੱਸ ਦਈਏ ਕਿ ਪਿੰਡ ਦੀ ਮਿੱਟੀ ਦੀ ਮਹਿਕ ਅਤੇ ਹਾਸਿਆਂ ਦੇ ਰੰਗਾਂ ਨਾਲ ਰੰਗੀ ਇਸ ਫਿਲਮ ਨੂੰ ਅਵਤਾਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ 'ਚ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਈਸ਼ਾ ਰਿਖੀ ਅਤੇ ਕਵਿਤਾ ਕੌਸ਼ਿਕ ਮੁੱਖ ਕਿਰਦਾਰ ਹਨ। ਸਾਰੇ ਹੀ ਕਰਦਾਰਾਂ ਦੀ ਫਿਲਮ 'ਚ ਕੀਤੀ ਅਦਾਕਾਰੀ ਦੇ ਦਰਸ਼ਕ ਤਾਰੀਫ ਕਰ ਰਹੇ ਹਨ।


Edited By

Sunita

Sunita is news editor at Jagbani

Read More