ਇੰਝ ਸ਼ੂਟ ਹੋਇਆ ''ਸੁਪਰ ਸਿੰਘ'' ਦਾ ਗੀਤ ''ਹਵਾ ਵਿਚ'', ਦੇਖੋ ਵੀਡੀਓ

5/27/2017 10:38:23 AM

ਜਲੰਧਰ— ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਸੁਪਰ ਸਿੰਘ' ਦਾ ਗੀਤ 'ਹਵਾ ਵਿਚ' ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਸੁਨਿਧੀ ਚੌਹਾਨ ਤੇ ਦਿਲਜੀਤ ਦੁਸਾਂਝ ਨੇ ਗਾਇਆ ਹੈ। 'ਹਵਾ ਵਿਚ' ਇਕ ਰੋਮਾਂਟਿਕ ਟਰੈਕ ਹੈ, ਜਿਸ ਨੂੰ ਰਣਬੀਰ ਸਿੰਘ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।


ਗੀਤ ਕਿਸ ਤਰ੍ਹਾਂ ਸ਼ੂਟ ਹੋਇਆ, ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਿੰਡ 'ਚ ਗੀਤ ਨੂੰ ਫਿਲਮਾਇਆ ਗਿਆ ਹੈ, ਜਿਸ 'ਚ ਦਿਲਜੀਤ ਤੇ ਸੋਨਮ ਉਡਦੇ ਵੀ ਨਜ਼ਰ ਆ ਰਹੇ ਹਨ। 'ਹਵਾ ਵਿਚ' ਗੀਤ ਦੀ ਮੇਕਿੰਗ ਵੀਡੀਓ ਜ਼ੀ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News