MOVIE REVIEW : ਮਾਂ-ਬੇਟੇ ਦੀ ਅਨੋਖੀ ਕਹਾਣੀ ਬਿਆਨ ਕਰਦੀ ਹੈ ਕਾਜੋਲ ਦੀ ''ਹੈਲੀਕਾਪਟਰ ਈਲਾ''

10/12/2018 12:27:08 PM

ਮੁੰਬਈ (ਬਿਊਰੋ)— ਅਕਸਰ ਅਸੀਂ ਅਜਿਹੀਆਂ ਕਹਾਣੀਆਂ ਦੇਖੀਆਂ ਅਤੇ ਸੁਣੀਆਂ ਹਨ, ਜਿਨ੍ਹਾਂ 'ਚ ਮਾਂ-ਪਿਓ ਆਪਣੇ ਬੱਚਿਆਂ ਨੂੰ ਸਫਲ ਬਣਾਉਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਜਾਨ ਲਗਾ ਦਿੰਦੇ ਹਨ ਪਰ ਅਜਿਹੀਆਂ ਬਹੁਤ ਘੱਟ ਕਹਾਣੀਆਂ ਹੀ ਹੁੰਦੀਆਂ ਹਨ, ਜਿਨ੍ਹਾਂ 'ਚ ਬੱਚੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਦੀ ਪਰਵਾਹ ਕਰਦੇ ਹਨ। 21ਵੀਂ ਸਦੀ ਦੇ ਬਦਲਦੇ ਮਾਤਾ-ਪਿਤਾ ਹੀ ਨਹੀਂ ਬਲਕਿ ਬਦਲਦੇ ਬੱਚਿਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਕਾਜੋਲ ਦੀ ਫਿਲਮ 'ਹੈਲੀਕਾਪਟਰ ਈਲਾ'। ਪ੍ਰਦੀਪ ਸਰਕਾਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਕਾਜੋਲ ਮੁੱਖ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਕਿ ਇਕ ਸਿੰਗਲ ਮਦਰ ਦਾ ਰੋਲ ਪਲੇਅ ਕਰ ਰਹੀ ਹੈ। ਫਿਲਮ ਦੀ ਕਹਾਣੀ ਉਂਝ ਤਾਂ ਇਕੱਠੇ ਕਈ ਖੂਬਸੂਰਤ ਸੰਦੇਸ਼ ਦਿੰਦੀ ਹੈ ਪਰ ਇਨ੍ਹਾਂ ਸਮਾਜਿਕ ਸੰਦੇਸ਼ਾਂ ਤੋਂ ਇਲਾਵਾ ਕਾਜੋਲ ਨੂੰ ਪਰਦੇ 'ਤੇ ਦੇਖਣਾ ਵੀ ਬੇਹੱਦ ਖਾਸ ਹੈ। ਫਿਲਮ 'ਚ ਇਕੱਠੀਆਂ 2 ਪੀੜ੍ਹੀਆਂ ਦਾ ਇਕ ਬੇਹੱਦ ਖੂਬਸੂਰਤ ਮਿਸ਼ਰਨ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਫਿਲਮ ਦਾ ਮਿਊਜ਼ਿਕ ਵੀ ਥੋੜ੍ਹਾ ਵੱਖਰੇ ਕਿਸਮ ਦਾ ਹੈ। ਕਾਜੋਲ ਪਿਛਲੀ ਵਾਰ ਸ਼ਾਹਰੁਖ ਖਾਨ ਨਾਲ 'ਦਿਲਵਾਲੇ' 'ਚ ਨਜ਼ਰ ਆਈ ਸੀ। ਹੁਣ ਕਰੀਬ 3 ਸਾਲ ਬਾਅਦ ਇਸ ਫਿਲਮ ਨਾਲ ਵਾਪਸੀ ਕਰ ਰਹੀ ਹੈ ਅਤੇ ਉਹ ਆਪਣੀ ਪਰਫਾਰਮੈਂਸ ਨਾਲ ਕਿਸੇ ਨੂੰ ਵੀ ਨਿਰਾਸ਼ ਕਰਦੀ ਨਜ਼ਰ ਨਹੀਂ ਆਉਂਦੀ।

ਕਹਾਣੀ
ਫਿਲਮ ਦੀ ਕਹਾਣੀ ਇਕ ਅਜਿਹੀ ਲੜਕੀ (ਈਲਾ) ਦੀ ਕਹਾਣੀ ਹੈ, ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਅਤੇ ਆਪਣੀ ਇਕ ਵੱਖਰੀ ਪਛਾਣ ਬਣਾਉਣੀ ਚਾਹੁੰਦੀ ਹੈ। ਈਲਾ ਸਿੰਗਰ ਬਣਨਾ ਚਾਹੁੰਦੀ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਇਕ ਵਿਅਕਤੀ ਨਾਲ ਹੁੰਦੀ ਹੈ, ਜਿਸ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ ਤੇ ਇਹ ਦੋਵੇਂ ਵਿਆਹ ਕਰ ਲੈਂਦੇ ਹਨ। ਦੋਹਾਂ ਦੀ ਜ਼ਿੰਦਗੀ ਬੇਹੱਦ ਖੂਬਸੂਰਤ ਚੱਲ ਰਹੀ ਹੁੰਦੀ ਹੈ। ਵਿਆਹ ਤੋਂ ਬਾਅਦ ਕੁਝ ਸਮੇਂ ਬਾਅਦ ਦੋਹਾਂ ਦਾ ਇਕ ਬੇਟਾ ਹੁੰਦਾ ਹੈ, ਜਿਸ ਤੋਂ ਬਾਅਦ ਅਚਾਨਕ ਕਹਾਣੀ 'ਚ ਆਉਂਦਾ ਹੈ ਟਵਿਸਟ, ਜਿਸ ਤੋਂ ਬਾਅਦ ਸਭ ਕੁਝ ਬਦਲ ਜਾਂਦਾ ਹੈ। ਹੁਣ ਈਲਾ ਦੀ ਜ਼ਿੰਦਗੀ ਆਪਣੇ ਬੇਟੇ ਦੇ ਆਲੇ-ਦੁਆਲੇ ਘੁੰਮਣ ਲੱਗਦੀ ਹੈ। ਉਹ ਆਪਣੇ ਬੇਟੇ ਦੀ ਦੇਖਭਾਲ 'ਚ ਖੋਹ ਜਾਂਦੀ ਹੈ ਤੇ ਆਪਣਾ ਸੁਪਨਾ ਤੇ ਪਛਾਣ ਭੁੱਲ ਜਾਂਦੀ ਹੈ। ਉਹ ਆਪਣੇ ਬੇਟੇ ਨੂੰ ਖੋਹਣ ਤੋਂ ਇੰਨੀ ਪ੍ਰਭਾਵਿਤ ਹੁੰਦੀ ਹੈ ਕਿ ਉਸ ਦੇ ਸਕੂਲ ਤੋਂ ਲੈ ਕੇ ਕਾਲਜ ਤੱਕ ਉਸ ਦੇ ਪਿੱਛਾ ਕਰਦੀ ਹੈ। ਦੂਜੇ ਪਾਸੇ ਈਲਾ ਦਾ ਪਿਆਰ ਉਸ ਦੇ ਬੇਟੇ ਲਈ ਘੁੱਟਣ ਬਣ ਜਾਂਦਾ ਹੈ। ਇਸ ਤੋਂ ਬਾਅਦ ਕਹਾਣੀ 2 ਵੱਡੇ ਟਵਿਸਟਸ ਆਉਂਦੇ ਹਨ, ਜੋ ਕਹਾਣੀ ਨੂੰ ਨਵਾਂ ਮੋੜ ਦਿੰਦੇ ਹਨ। ਇਹ ਟਵਿਸਟਸ ਦੇਖਣ ਲਈ ਤੁਹਾਨੂੰ ਦੇਖਣੀ ਪਵੇਗੀ ਫਿਲਮ।

ਐਕਟਿੰਗ
ਕਾਜੋਲ ਤਿੰਨ ਸਾਲ ਬਾਅਦ ਫਿਲਮ 'ਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਆਪਣਾ ਰੋਲ ਨਿਭਾਉਣ 'ਚ ਕੋਈ ਕਮੀ ਨਹੀਂ ਛੱਡੀ। ਕਾਜੋਲ ਦੇ ਬੇਟੇ ਦਾ ਕਿਰਦਾਰ ਨਿਭਾ ਰਹੇ ਰਿੱਧੀ ਸੇਨ ਵੀ ਫਿਲਮ 'ਚ ਬੇਹੱਦ ਵਧੀਆਂ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸਪੋਰਟਿੰਗਸ ਐਕਟਰਸ ਵੀ ਫਿਲਮ ਨੂੰ ਅੱਗੇ ਵੱਧਣ ਤੇ ਫਿਲਮ ਨੂੰ ਇਕ ਚੰਗੀ ਫਿਲਮ ਬਣਾਉਣ 'ਚ ਮਦਦ ਕਰਦੇ ਦਿਖਾਈ ਦਿੰਦੇ ਹਨ।

ਕਿਉਂ ਦੇਖੀ ਜਾਵੇ ਫਿਲਮ
ਫਿਲਮ 'ਚ ਕਾਜੋਲ ਦੀ ਸਕ੍ਰੀਨ ਟਾਈਮਿੰਗ ਜ਼ਬਰਦਸਤ ਹੈ। ਤੁਹਾਨੂੰ ਇਕ ਪਲ ਲਈ ਸਕ੍ਰੀਨ ਤੋਂ ਨਜ਼ਰ ਹਟਾਉਣ ਦਾ ਮਨ ਨਹੀਂ ਕਰੇਗਾ। ਇਹ ਇਕ ਪਾਰਿਵਾਰਕ ਫਿਲਮ ਹੈ। ਫਿਲਮ 'ਚ ਤੁਹਾਨੂੰ 90 ਦੀ ਕਾਜੋਲ ਅਤੇ ਅੱਜ ਦੀ ਕਾਜੋਲ ਦੋਹਾਂ ਨੂੰ ਇਕੱਠੇ ਦੇਖਣ ਦਾ ਮੌਕਾ ਮਿਲਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News