ਪੈਸਿਆਂ ਦੀ ਕਮੀ ਕਾਰਨ ਕਦੇ ''ਡ੍ਰੀਮ ਗਰਲ'' ਨੂੰ ਕਰਨੀਆਂ ਪਈਆਂ ਸਨ ਬੀ-ਗ੍ਰੇਡ ਫਿਲਮਾਂ

10/16/2017 1:56:50 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੀ ਹੈ। ਆਪਣੇ ਫਿਲਮੀ ਕਰੀਅਰ ਦੌਰਾਨ ਹੇਮਾ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇੰਨੀ ਮਸ਼ਹੂਰ ਅਦਾਕਾਰਾ ਹੇਮਾ ਦੀ ਜ਼ਿੰਦਗੀ 'ਚ ਇਕ ਦੌਰ ਅਜਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਪੈਸੇ ਦੀ ਸਖਤ ਜ਼ਰੂਰਤ ਸੀ ਅਤੇ ਉਨ੍ਹਾਂ ਕੋਲ ਕੋਈ ਫਿਲਮ ਨਹੀਂ ਸੀ। ਅਜਿਹੇ 'ਚ ਹੇਮਾ ਮਾਲਿਨੀ ਨੇ ਬੀ-ਗ੍ਰੇਡ ਫਿਲਮਾਂ 'ਚ ਕੰਮ ਕਰਕੇ ਪੈਸਾ ਕਮਾਇਆ ਸੀ।

PunjabKesari

ਆਪਣੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਫਿਲਮਾਂ ਲਈ ਨਿਰਮਾਤਾ, ਨਿਰਦੇਸ਼ਕ ਹੇਮਾ ਨਾਲ ਹੀ ਨਹੀਂ ਬਲਕਿ ਉਨ੍ਹਾਂ ਦੀ ਮਾਂ ਜਯਾ ਲਕਸ਼ਮੀ ਚੱਕਰਵਰਤੀ ਨਾਲ ਗੱਲ ਕਰਦੇ ਸਨ, ਉਨ੍ਹਾਂ ਦੀ ਮਾਂ ਨੂੰ ਜੇਕਰ ਫਿਲਮ 'ਚ ਕੋਈ ਸੀਨ ਇਤਰਾਜ਼ਯੋਗ ਲੱਗਦਾ ਸੀ ਤਾਂ ਉਹ ਉਸਨੂੰ ਹਟਾਉਣ ਲਈ ਕਹਿੰਦੀ ਸੀ। ਹੇਮਾ ਆਪਣੀ ਮਾਂ ਨੂੰ ਹਮੇਸ਼ਾ ਨਾਲ ਰੱਖਦੀ ਸੀ ਅਤੇ ਉਨ੍ਹਾਂ ਦੇ ਕਰੀਅਰ ਦੇ ਸਾਰੇ ਫੈਸਲੇ ਉਨ੍ਹਾਂ ਦੀ ਮਾਂ ਹੀ ਕਰਦੀ ਸੀ। ਕਿਹਾ ਜਾਂਦਾ ਹੈ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਉਹ ਪਹਿਲੀ ਡਿਲਵਰੀ ਤੋਂ ਬਾਅਦ ਫਿਲਮਾਂ 'ਚ ਕੰਮ ਲੱਭ ਰਹੀ ਸੀ। ਉਸ ਸਮੇਂ ਹੇਮਾ ਨੂੰ ਪੈਸੇ ਦੀ ਜ਼ਰੂਰਤ ਸੀ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੋਇਆ ਸੀ। ਇਸ ਨੋਟਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਇੰਨਕਮ ਟੈਕਸ ਡਿਪਾਰਟਮੈਂਟ ਨੂੰ ਜੁਰਮਾਨੇ ਦੇ ਤੌਰ 'ਤੇ ਭਰਨਾ ਸੀ। ਇਸ ਕਿੱਸੇ ਦਾ ਜ਼ਿਕਰ ਬਾਲੀਵੁੱਡ ਅਭਿਨੇਤਾ ਅਨੁ ਕਪੂਰ ਨੇ ਆਪਣੇ ਇਕ ਰੇਡਿਓ ਸ਼ੋਅ 'ਚ ਕੀਤਾ ਸੀ।

PunjabKesari
ਸ਼ੋਅ ਦੇ ਮੁਤਾਬਕ ਹੇਮਾ ਇਸ ਕੰਮ 'ਚ ਧਰਮਿੰਦਰ ਦੀ ਮਦਦ ਲੈਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੇ ਕਮਾਏ ਹੋਏ ਪੈਸਿਆਂ ਨਾਲ ਇਸ ਜੁਰਮਾਨੇ ਨੂੰ ਅਦਾ ਕਰੇ। ਉਸ ਦੌਰਾਨ ਹੇਮਾ ਦੇ ਪਿਤਾ ਚੱਲ ਬਸੇ। ਹੇਮਾ ਲਈ ਉਹ ਦੌਰ ਕਾਫੀ ਮੁਸ਼ਕਿਲਾਂ ਭਰਿਆ ਸੀ। ਅਜਿਹੇ 'ਚ ਉਨ੍ਹਾਂ ਫੈਸਲਾ ਕੀਤਾ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਦੀਆਂ ਵੀ ਫਿਲਮਾਂ ਮਿਲਣਗੀਆਂ ਉਹ ਕਰੇਗੀ। ਇਸ ਸੋਚ ਦੇ ਆਧਾਰ 'ਤੇ ਉਨ੍ਹਾਂ ਬੀ-ਗ੍ਰੇਡ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਹੇਮਾ ਨੇ 'ਰਾਮਕਲੀ' ਨਾਂ ਦੀ ਬੀ-ਗ੍ਰੇਡ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਇਸ ਫਿਲਮ ਨਾਲ ਉਨ੍ਹਾਂ ਨੂੰ ਕਾਫੀ ਸਫਤਲਾ ਮਿਲੀ ਅਤੇ ਇਸ ਤੋਂ ਬਾਅਦ ਕਈ ਬੀਗ੍ਰੇਡ ਦੇ ਨਿਰਦੇਸ਼ਕ ਉਨ੍ਹਾਂ ਕੋਲ ਫਿਲਮਾਂ ਦੇ ਆਫਰ ਲੈ ਕੇ ਆਉਣ ਲੱਗ ਪਏ। ਹੇਮਾ ਨੂੰ ਉਨ੍ਹਾਂ ਦਾ ਘਰ ਆਉਣ ਪਸੰਦ ਨਹੀਂ ਸੀ ਪਰ ਪੈਸਿਆਂ ਦੀ ਜ਼ਰੂਰਤ ਕਰਕੇ ਉਹ ਉਨ੍ਹਾਂ ਨੂੰ ਮਨ੍ਹਾ ਨਹੀਂ ਕਰ ਸਕਦੀ ਸੀ। ਲਗਭਗ 10 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਉਹ ਇਸ ਜੁਰਮਾਨੇ ਨੂੰ ਭਰਨ 'ਚ ਸਫਲ ਹੋਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News