ਹੇਮੰਤ ਬਣਿਆ ''ਰਾਇਜ਼ਿੰਗ ਸਟਾਰ 2'' ਦਾ ਜੇਤੂ, 9 ਸਾਲ ਪਹਿਲਾਂ ਜਿੱਤ ਚੁੱਕੈ ''Sa Re Ga Ma...''

4/16/2018 3:55:49 PM

ਮੁੰਬਈ (ਬਿਉੂਰੋ)— ਹੇਮੰਤ ਬ੍ਰਿਜਵਾਸੀ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰਾਇਜ਼ਿੰਗ ਸਟਾਰ 2' ਦਾ ਜੇਤੂ ਬਣਿਆ ਹੈ। ਫਿਨਾਲੇ 'ਚ ਹੇਮੰਤ ਨਾਲ ਵਿਸ਼ਣੂਮਾਯਾ, ਰੋਹਨਪ੍ਰੀਤ ਸਿੰਘ ਅਤੇ ਜੈਦ ਅਲੀ ਪਹੁੰਚੇ ਸਨ। ਹੇਮੰਤ ਨੇ ਨੁਸਰਤ ਫਤਿਹ ਅਲੀ ਖਾਨ ਦਾ ਮਸ਼ਹੂਰ ਗੀਤ 'ਸਾਨਵਾਰੇ, ਤੇਰੇ ਬਿਨਾਂ ਜਿਯਾ ਨਾ ਜਾਏ' ਗਾਇਆ ਅਤੇ ਟਾਪ 2 ਮੁਕਾਬਲੇਬਾਜ਼ਾਂ 'ਚ ਆਪਣੀ ਜਗ੍ਹਾ ਬਣਾਈ।

PunjabKesari
ਜੈਦ ਅਲੀ ਟਾਪ 3 'ਚ ਨਹੀਂ ਪਹੁੰਚ ਸਕੇ। ਦੂਜੇ ਰਾਊਂਡ 'ਚ ਹੇਮੰਤ ਨੇ ਫਿਲਮ 'ਲਾਈਫ ਇੰਨ ਏ ਮੈਟਰੋ' ਦਾ ਗੀਤ 'ਅਲਵਿਦਾ' ਗਾਇਆ ਅਤੇ ਬਾਕੀ ਦੋਵੇਂ ਫਾਈਨਲਿਸਟ ਨੂੰ ਪਿੱਛੇ ਛੱਡਦੇ ਹੋਏ ਟ੍ਰਾਫੀ ਆਪਣੇ ਨਾਂ ਕਰ ਲਈ।

PunjabKesari
ਇਸ ਤੋਂ ਇਲਾਵਾ ਉਤਰਪ੍ਰਦੇਸ਼ ਦੇ ਰਹਿਣ ਵਾਲੇ ਹੇਮੰਤ ਬ੍ਰਿਜਵਾਸੀ ਨੇ 2009 'ਚ 'ਸਾਰੇ ਗਾ ਮਾ ਲਿਟਲ ਚੈਂਪਸ' ਦੀ ਟ੍ਰਾਫੀ ਆਪਣੇ ਨਾਂ ਕੀਤੀ ਸੀ। ਉਹ 'ਇੰਡੀਆ ਗਾਟ ਟੈਲੇਂਟ' ਅਤੇ 'ਜੋ ਜਿਤਾ ਵਹੀ ਸਿਕੰਦਰ' 'ਚ ਵੀ ਭਾਗ ਲੈ ਕੇ ਚੁੱਕਿਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News