ਪੰਜਾਬੀ ਸਿਨੇਮਾ 'ਚ ਇਨ੍ਹਾਂ ਹੀਰੋਇਨਾਂ ਦਾ ਲੰਮੇਂ ਸਮੇਂ ਤੋਂ ਹੈ ਬੋਲਬਾਲਾ

3/17/2019 11:19:33 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਨੂੰ ਕਾਬਲ ਅਤੇ ਟਿਕਾਊ ਹੀਰੋਇਨਾਂ ਦੀ ਹਮੇਸ਼ਾ ਘਾਟ ਰਹੀ ਹੈ। ਇਹ ਘਾਟ ਹੁਣ ਤੋਂ ਨਹੀਂ ਸਗੋਂ ਪਿਛਲੇ ਕਈ ਦਹਾਕਿਆਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ ਫਿਲਮਾਂ ਦਾ ਇਤਿਹਾਸ ਫਰੋਲਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਫਿਲਮਾਂ ਦੀਆਂ ਜ਼ਿਆਦਾਤਰ ਹੀਰੋਇਨਾਂ ਜਾਂ ਤਾਂ ਗੈਰ ਪੰਜਾਬੀ ਮੁਟਿਆਰਾਂ ਰਹੀਆਂ ਹਨ ਜਾਂ ਫਿਰ ਗੀਤਾਂ ਦੇ ਵੀਡੀਓਜ਼ 'ਚ ਅਤੇ ਟੀ. ਵੀ. ਸੀਰੀਅਲਾਂ 'ਚ ਕੰਮ ਕਰਨ ਵਾਲੀਆਂ ਕੁੜੀਆਂ। ਜੇਕਰ ਪੰਜਾਬੀ ਫਿਲਮਾਂ 'ਚ ਕੁਝ ਪੰਜਾਬੀ ਹੀਰੋਇਨਾਂ ਨਜ਼ਰ ਆਈਆਂ ਹਨ ਤਾਂ ਉਹ 2-4 ਫਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਨੂੰ ਭੱਜ ਤੁਰੀਆਂ।
 
ਦਰਅਸਲ ਬਹੁਤੀਆਂ ਪੰਜਾਬੀ ਹੀਰੋਇਨਾਂ ਨੇ ਪੰਜਾਬੀ ਸਿਨੇਮਾ ਨੂੰ 'ਬਾਲੀਵੁੱਡ' ਵੱਲ ਵਧਣ ਦਾ ਜ਼ਰੀਆ ਹੀ ਸਮਝਿਆ ਹੈ। ਉਪਾਸਨਾ ਸਿੰਘ, ਰਵਿੰਦਰ ਮਾਨ, ਨੀਰੂ ਸਿੰਘ, ਪ੍ਰਿਯਾ ਨਿੱਝਰ, ਚਾਂਦਨੀ ਤੂਰ ਤੇ ਕਿੰਮੀ ਵਰਮਾ, ਪ੍ਰਿਆ ਗਿੱਲ ਤੋਂ ਚੱਲਦਾ ਹੋਇਆ ਦੌਰ ਨੀਰੂ ਬਾਜਵਾ, ਸੁਰਵੀਨ ਚਾਵਲਾ, ਮਾਹੀ ਗਿੱਲ, ਗੁਰਲੀਨ ਚੋਪੜਾ ਤੇ ਜਪਜੀ ਖਹਿਰਾ ਵਰਗੀਆਂ ਹੀਰੋਇਨਾਂ ਦੇ ਦੌਰ ਤੱਕ ਪਹੁੰਚਿਆ ਹੈ। ਇਨ੍ਹਾਂ ਦੀ ਥਾਂ ਸਰਗੁਣ ਮਹਿਤਾ, ਮੈਂਡੀ ਤੱਖਰ, ਵਾਮਿਕਾ ਗੱਬੀ, ਸਿਮੀ ਚਾਹਲ, ਸੋਨਮ ਬਾਜਵਾ, ਰੁਬੀਨਾ ਬਾਜਵਾ ਵਰਗੀਆਂ ਨਵੀਆਂ ਹੀਰੋਇਨਾਂ ਦੇ ਬੈਚ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ। ਇਹ ਰੁਝਾਨ ਲਗਾਤਾਰ ਜਾਰੀ ਰਹੇਗਾ। ਆਓ ਨਜ਼ਰ ਮਾਰਦੇ ਹਾਂ ਇਸ ਸਮੇਂ ਪੰਜਾਬੀ ਸਿਨੇਮੇ ਦੇ ਸਰਗਰਮ ਚਿਹਰਿਆਂ 'ਤੇ :-

ਨੀਰੂ ਬਾਜਵਾ

ਨੀਰੂ ਬਾਜਵਾ ਪੰਜਾਬੀ ਸਿਨੇਮੇ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ। ਬੇਸ਼ੱਕ ਹੁਣ ਉਮਰ ਦੇ ਹਿਸਾਬ ਨਾਲ ਅਤੇ ਨਵੇਂ ਚਿਹਰਿਆਂ ਦੀ ਆਮਦ ਨਾਲ ਉਸ ਦੀ ਮੰਗ ਘੱਟ ਗਈ ਹੈ ਪਰ ਫਿਰ ਵੀ ਉਹ ਪੰਜਾਬੀ ਦੀਆਂ ਚੋਟੀ ਦੀਆਂ ਹੀਰੋਇਨਾਂ 'ਚ ਸ਼ੁਮਾਰ ਰੱਖਦੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਊੜਾ ਆੜਾ' ਰਿਲੀਜ਼ ਹੋਈ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਹੁਣ ਪ੍ਰੋਡਿਊਸਰ ਵੱਜੋਂ ਵੀ ਸਰਗਰਮ ਹੈ।

Punjabi Bollywood Tadka,ਨੀਰੂ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,neeru bajwa image hd photo download 

ਸਰਗੁਣ ਮਹਿਤਾ

ਨੀਰੂ ਬਾਜਵਾ ਤੋਂ ਬਾਅਦ ਜੇ ਕਿਸੇ ਨੇ ਉਸ ਵਾਲਾ ਮੁਕਾਮ ਹਾਸਲ ਕੀਤਾ ਹੈ ਤਾਂ ਉਹ ਹੈ ਸਰਗੁਣ ਮਹਿਤਾ। ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮੇ 'ਚ ਥੋੜੇ ਸਮੇਂ 'ਚ ਹੀ ਵੱਡੀ ਪਛਾਣ ਹਾਸਲ ਕਰ ਲਈ ਹੈ। ਚੰਡੀਗੜ੍ਹ ਨਾਲ ਸਬੰਧਿਤ ਇਸ ਅਦਾਕਾਰ ਦੀ ਪਹਿਲੀ ਫਿਲਮ 'ਅੰਗਰੇਜ਼' ਸੀ। ਉਸਨੇ ਆਪਣੀ ਇਸ ਫਿਲਮ ਨਾਲ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਲੰਮੀ ਪਾਰੀ ਖੇਡੇਗੀ। ਸਰਗੁਣ ਮਹਿਤਾ ਦੀ ਦੂਜੀ ਪੰਜਾਬੀ ਫਿਲਮ 'ਲਵ ਪੰਜਾਬ' ਵੀ ਅਮਰਿੰਦਰ ਗਿੱਲ ਨਾਲ ਹੀ ਆਈ ਸੀ।

Punjabi Bollywood Tadka,ਸਰਗੁਣ ਮਹਿਤਾ ਇਮੇਜ਼ ਐਚਡੀ ਫੋਟੋ ਡਾਊਨਲੋਡ,sargun mehta image hd photo download

ਸੋਨਮ ਬਾਜਵਾ

ਸੋਨਮ ਬਾਜਵਾ ਵੀ ਪੰਜਾਬੀ ਦੀ ਚਰਚਿਤ ਤੇ ਮੋਹਰੀ ਅਦਾਕਾਰ ਹੈ। ਸੋਨਮ ਨੇ ਹੁਣ ਅੱਧੀ ਦਰਜਨ ਦੇ ਨੇੜੇ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਸ ਦੇ ਹਿੱਸੇ ਜਿੰਨੀਆਂ ਵੀ ਫਿਲਮਾਂ ਆਈਆਂ ਹਨ ਉਹ ਸਭ ਵੱਡੀਆਂ ਫਿਲਮਾਂ ਹੀ ਸਨ। ਸੋਨਮ ਬਾਜਵਾ ਦੀ ਇਸ ਸਮੇਂ ਫਿਲਮ ਇੰਡਸਟਰੀ 'ਚ ਬਹੁਤ ਮੰਗ ਹੈ। ਸੋਨਮ ਬਾਜਵਾ 'ਬੈਸਟ ਆਫ ਲੱਕ', 'ਪੰਜਾਬ 1984', 'ਸਰਦਾਰ ਜੀ', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' ਅਤੇ 'ਨਿੱਕਾ ਜ਼ੈਲਦਾਰ 2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 

Punjabi Bollywood Tadka,ਸੋਨਮ ਬਾਜਵਾ ਇਮੇਜ਼ ਐਚਡੀ ਫੋਟੋ ਡਾਊਨਲੋਡ,sonam bajwa image hd photo download

ਸਿਮੀ ਚਾਹਲ

ਗੁਆਂਢੀ ਸੂਬੇ ਹਰਿਆਣਾ ਨਾਲ ਸਬੰਧਿਤ ਇਹ ਪੰਜਾਬੀ ਮੁਟਿਆਰ ਸਿਮੀ ਚਾਹਲ ਨੇ ਵੀ ਕੁਝ ਸਾਲਾਂ 'ਚ ਹੀ ਪੰਜਾਬੀ ਸਿਨੇਮੇ 'ਚ ਇਕ ਸ਼ਾਨਦਾਰ ਮੁਕਾਮ ਹਾਸਲ ਕਰ ਲਿਆ ਹੈ। ਚੰਡੀਗੜ੍ਹ ਤੋਂ ਪੜ੍ਹੀ ਲਿਖੀ ਸਿਮੀ ਚਾਹਲ ਨੇ ਆਪਣੀ ਪੜ੍ਹਾਈ ਦੌਰਾਨ ਮਾਡਲਿੰਗ ਤੋਂ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿਣ ਵਾਲੀ ਸਿਮੀ ਨੂੰ ਉਸ ਦੀ ਪਹਿਲੀ ਫਿਲਮ 'ਬੰਬੂਕਾਟ' ਸੋਸ਼ਲ ਮੀਡੀਆ ਜ਼ਰੀਏ ਹੀ ਮਿਲੀ ਸੀ। ਸਿਮੀ ਚਾਹਲ 'ਸਰਵਣ', 'ਰੱਬ ਦਾ ਰੇਡੀਓ' 'ਗੋਲਕ ਬੁਗਨੀ ਬੈਂਕ ਤੇ ਬੂਟਆ', 'ਦਾਣਾ ਪਾਣੀ', 'ਭੱਜੋ ਵੀਰੇ' ਫਿਲਮਾਂ 'ਚ ਕੰਮ ਚੁੱਕੀ ਹੈ। ਇਨ੍ਹੀਂ ਦਿਨੀਂ ਸਿਮੀ ਚਾਹਲ 'ਮੰਜੇ ਬਿਸਤਰੇ 2' ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਸ ਦੀ ਇਹ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Punjabi Bollywood Tadka,ਸਿਮੀ ਚਾਹਲ ਇਮੇਜ਼ ਐਚਡੀ ਫੋਟੋ ਡਾਊਨਲੋਡ,simi chahal image hd photo download

ਮੈਂਡੀ ਤੱਖਰ

ਮੈਂਡੀ ਤੱਖਰ ਪੰਜਾਬੀ ਸਿਨੇਮੇ ਨਾਲ ਕਰੀਬ 9 ਸਾਲਾਂ ਤੋਂ ਜੁੜੀ ਹੋਈ ਹੈ। ਇੰਗਲੈਂਡ 'ਚ ਪੜ੍ਹੀ-ਲਿਖੀ ਤੇ ਵੱਡੀ ਹੋਈ ਮੈਂਡੀ ਤੱਖੜ ਫਿਲਮਾਂ 'ਚ ਆਪਣਾ ਕਰੀਅਰ ਬਣਾਉਣ ਲਈ ਸਾਲ 2006 'ਚ ਮੁੰਬਈ ਆਈ ਸੀ। ਮੁੰਬਈ 'ਚ ਕੁਝ ਸਾਲ ਸੰਘਰਸ਼ ਕਰਨ ਤੋ ਬਾਅਦ ਉਸ ਨੇ ਪੰਜਾਬ ਵੱਲ ਰੁਖ ਕੀਤਾ। ਸਾਲ 2010 'ਚ ਆਈ ਬੱਬੂ ਮਾਨ ਦੀ ਫਿਲਮ 'ਏਕਮ' ਜ਼ਰੀਏ ਮੈਂਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤਾ ਸੀ। ਹੁਣ ਤੱਕ 10 ਕੁ ਫਿਲਮਾਂ 'ਚ ਕਰ ਚੁੱਕੀ ਮੈਂਡੀ ਪਿਛਲੇ ਇਕ ਸਾਲ ਤੋਂ ਧੜਾਧੜ ਫਿਲਮਾਂ ਕਰ ਰਹੀ ਹੈ।

Punjabi Bollywood Tadka,ਮੈਂਡੀ ਤੱਖਰ ਇਮੇਜ਼ ਐਚਡੀ ਫੋਟੋ ਡਾਊਨਲੋਡ,mandy takhar image hd photo download

ਵਾਮਿਕਾ ਗੱਬੀ

ਵਾਮਿਕਾ ਗੱਬੀ ਲੰਮੇ ਸਮੇਂ ਤੋਂ ਅਦਾਕਾਰੀ ਨਾਲ ਜੁੜੀ ਹੋਈ ਹੈ। 'ਜਬ ਵੂਈ ਮੈਟ' ਅਤੇ 'ਮੌਸਮ' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਛੋਟੇ-ਛੋਟੇ ਕਿਰਦਾਰ ਨਿਭਾਉਂਦੀ ਨਿਭਾਉਂਦੀ ਉਹ ਪੰਜਾਬੀ ਸਿਨੇਮੇ ਦੀ ਚਰਚਿਤ ਹੀਰੋਇਨ ਬਣ ਗਈ ਹੈ। ਉਸ ਦੇ ਕਰੀਅਰ ਨੇ 2 ਸਾਲਾਂ ਤੋਂ ਰਫਤਾਰ ਫੜ੍ਹੀ ਹੈ। ਪੰਜਾਬੀ ਸਿਨੇਮੇ 'ਚ ਉਸ ਨੇ ਸ਼ੁਰੂਆਤੀ ਦੌਰ 'ਚ 'ਇਸ਼ਕ ਬਰਾਂਡੀ' ਅਤੇ 'ਤੂੰ ਮੇਰਾ ਬਾਈ ਮੈ ਤੇਰਾ ਬਾਈ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

Punjabi Bollywood Tadka,ਵਾਮਿਕਾ ਗੱਬੀ ਇਮੇਜ਼ ਐਚਡੀ ਫੋਟੋ ਡਾਊਨਲੋਡ,wamiqa gabbi image hd photo download



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News