ਦੁਨੀਆ ਭਰ 'ਚ ਅੱਜ ਰਿਲੀਜ਼ ਹੋਈ 'ਹਾਈ ਐਂਡ ਯਾਰੀਆਂ'

2/22/2019 8:53:57 AM

ਜਲੰਧਰ (ਬਿਊਰੋ) — ਦੁਨੀਆ ਦੇ ਸਾਰੇ ਸਿਨੇਮਾ ਘਰਾਂ ਵਿਚ ਪੰਜਾਬੀ ਫਿਲਮ ਇੰਡਸਟਰੀ ਦੀ ਤਿੱਕੜੀ ਨਿੰਜਾ, ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਫਿਲਮ 'ਹਾਈ ਐਂਡ ਯਾਰੀਆਂ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ ਤੇ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ। ਪੰਕਜ ਬੱਤਰਾ ਇਸ ਤੋਂ ਪਹਿਲਾਂ ਪਾਲੀਵੁੱਡ ਇੰਡਸਟਰੀ ਵਿਚ 'ਸੱਜਣ ਸਿੰਘ ਰੰਗਰੂਟ' ਅਤੇ 'ਚੰਨਾ ਮੇਰਿਆ' ਵਰਗੀਆਂ ਫਿਲਮਾਂ ਦੇ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਸੀ।

ਪੰਕਜ ਬੱਤਰਾ ਪੰਜਾਬੀ ਫਿਲਮ ਇੰਡਸਟਰੀ ਵਿਚ ਇਕ ਵੱਡਾ ਨਾਂ ਹੈ। ਫਿਲਮ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਇਹ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ, ਜੋ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਹਨ। ਫਿਲਮ ਵਿਚ ਜੱਸੀ ਗਿੱਲ, ਨਿੰਜਾ, ਰਣਜੀਤ ਬਾਵਾ ਤਿੰਨੇ ਆਪਣੇ ਪਿਆਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਣਗੇ, ਜਿਸ ਕਾਰਨ ਤਿੰਨਾਂ ਦੋਸਤਾਂ ਵਿਚ ਦਰਾਰ ਆ ਜਾਂਦੀ ਹੈ। ਫਿਲਹਾਲ ਇਨ੍ਹਾਂ ਦੋਸਤਾਂ ਵਿਚ ਮੁੜ ਸੁਲਾਹ ਕਿਵੇਂ ਹੁੰਦੀ ਹੈ, ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਜੱਸੀ ਗਿੱਲ, ਨਿੰਜਾ ਤੇ ਰਣਜੀਤ ਬਾਵਾ ਆਪਣੀ ਬਾ-ਕਮਾਲ ਐਕਟਿੰਗ ਦੀ ਬਦੌਲਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਇਸ ਫਿਲਮ ਵਿਚ ਵੀ ਉਨ੍ਹਾਂ ਦੀ ਐਕਟਿੰਗ ਦੇ ਰੰਗ ਦੇਖਣ ਨੂੰ ਮਿਲਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News