ਤਾਂ ਇੰਝ ਬਣਾਇਆ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਦੇ ਬਰਥਡੇ ਨੂੰ ਖਾਸ

Saturday, November 3, 2018 2:23 PM

ਜਲੰਧਰ(ਬਿਊਰੋ)— ਸੂਰਾਂ ਦੀ ਮੱਲਿਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ ਨੇਹਾ ਕੱਕੜ ਦੇ ਕਥਿਤ ਪ੍ਰੇਮੀ ਹਿਮਾਂਸ਼ ਕੋਹਲੀ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

PunjabKesari

ਉਨ੍ਹਾਂ ਦਾ ਜਨਮ 3 ਨਵੰਬਰ 1989 ਨੂੰ ਦਿੱਲੀ 'ਚ ਹੋਇਆ ਸੀ। ਦੇਰ ਰਾਤ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

PunjabKesari

ਦੱਸ ਦੇਈਏ ਕਿ ਹਿਮਾਂਸ਼ ਕੋਹਲੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਯਾਰੀਆਂ' ਫਿਲਮ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੀਨਾ ਇਸੀ ਕਾ ਨਾਮ ਹੈ', 'ਸਵੀਟੀ ਵੈਡਸ ਐੱਨ. ਆਰ. ਆਈ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। 

PunjabKesari
ਦੱਸਣਯੋਗ ਹੈ ਕਿ ਨੇਹਾ ਕੱਕੜ ਇਨ੍ਹੀਂ ਦਿਨੀਂ ਅਭਿਨੇਤਾ ਹਿਮਾਂਸ਼ ਕੋਹਲੀ ਨੂੰ ਡੇਟ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹਿਮਾਸ਼ ਨੂੰ ਆਪਣਾ ਦੋਸਤ ਦੱਸਣ ਵਾਲੀ ਨੇਹਾ ਨੇ ਆਪਣੇ ਤੇ ਹਿਮਾਂਸ਼ ਕੋਹਲੀ ਦੇ ਰਿਸ਼ਤੇ ਨੂੰ ਲੈ ਕੇ ਅਧਿਕਾਰਕ ਐਲਾਨ ਕੀਤਾ ਹੈ।

PunjabKesari

ਨੇਹਾ ਕੱਕੜ ਨੇ ਕਿਹਾ ਕਿ ਉਹ ਤੇ ਹਿਮਾਂਸ਼ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਨੇਹਾ ਨੇ ਕਿਹਾ ਕਿ ਉਹ ਤੇ ਹਿਮਾਂਸ਼ ਇਕ-ਦੂਜੇ ਨਾਲ ਹਨ ਤੇ ਉਹ ਆਉਣ ਵਾਲੇ ਸਮੇਂ 'ਚ ਹਿਮਾਂਸ਼ ਨਾਲ ਵਿਆਹ ਕਰ ਸਕਦੀ ਹੈ।

PunjabKesari


Edited By

Sunita

Sunita is news editor at Jagbani

Read More