ਗਰਲਫਰੈਂਡ ਨਾਲ ਵਿਆਹ ਕਰਨ ਲਈ ਹਿਮੇਸ਼ ਰੇਸ਼ਮੀਆ ਨੇ ਖਤਮ ਕੀਤਾ 22 ਸਾਲ ਪੁਰਾਣਾ ਰਿਸ਼ਤਾ

Monday, July 23, 2018 11:39 AM

ਮੁੰਬਈ (ਬਿਊਰੋ)— ਐਕਟਰ ਅਤੇ ਸਿੰਗਰ ਹਿਮੇਸ਼ ਰੇਸ਼ਮੀਆ ਦਾ ਜਨਮ 23 ਜੁਲਾਈ 1973 ਨੂੰ ਹੋਇਆ। ਉਨ੍ਹਾਂ ਨੂੰ ਬਾਲੀਵੁੱਡ ਵਿਚ ਇਕ ਮਿਊਜ਼ਿਕ ਡਾਇਰੈਕਟਰ, ਸਿੰਗਰ ਅਤੇ ਐਕਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ 11 ਮਈ ਨੂੰ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ।
PunjabKesari
ਹਿਮੇਸ਼ ਰੇਸ਼ਮੀਆ ਦੀ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 22 ਸਾਲ ਪਹਿਲਾਂ ਕੋਮਲ ਨਾਲ ਵਿਆਹ ਕੀਤਾ ਸੀ। ਉਸ ਸਮੇਂ ਕੋਮਲ ਦੀ ਉਮਰ 21 ਸਾਲ ਸੀ। ਦੋਵਾਂ ਦਾ ਇਕ ਬੇਟਾ ਵੀ ਹੈ।
PunjabKesari
22 ਸਾਲ ਤੱਕ ਇਸ ਰਿਸ਼ਤੇ ਨੂੰ ਨਿਭਾਉਣ ਤੋਂ ਬਾਅਦ ਦੋਵਾਂ ਨੇ 2016 ਵਿਚ ਤਲਾਕ ਦੀ ਅਰਜ਼ੀ ਦਿੱਤੀ ਅਤੇ ਤਾਲ-ਮੇਲ ਦੀ ਕਮੀ ਨੂੰ ਇਸ ਦਾ ਕਾਰਨ ਦੱਸਿਆ। ਉਸ ਵੇਲੇ ਦੋਵਾਂ ਨੇ ਇਹ ਕਿਹਾ ਸੀ ਕਿ ਦੋਵੇਂ ਆਪਸੀ ਸਹਿਮਤੀ ਨਾਲ ਤਲਾਕ ਦੀ ਅਰਜ਼ੀ ਦੇ ਰਹੇ ਹਨ। ਸਾਲ 2017 'ਚ ਦੋਵਾਂ ਨੇ ਇਕ-ਦੂੱਜੇ ਨੂੰ ਤਲਾਕ ਦੇ ਦਿੱਤਾ।
PunjabKesari 
ਖਬਰਾਂ ਦੀ ਮੰਨੀਏ ਤਾਂ ਹਿਮੇਸ਼-ਸੋਨੀਆ ਅਤੇ ਕੋਮਲ ਇਕ ਹੀ ਬਿਲਡਿੰਗ ਵਿਚ ਰਹਿੰਦੇ ਹਨ। ਰਿਪੋਰਟ ਮੁਤਾਬਕ ਕੋਮਲ ਲੋਖੰਡਵਾਲਾ ਦੀ ਇਕ ਬਿਲਡਿੰਗ ਦੇ 36ਵੇਂ ਫਲੋਰ 'ਤੇ ਰਹਿੰਦੀ ਹੈ। ਉਸੀ ਬਿਲਡਿੰਗ ਦੇ 35ਵੇਂ ਫਲੋਰ 'ਤੇ ਹਿਮੇਸ਼ ਅਤੇ ਸੋਨੀਆ ਰਹਿੰਦੇ ਹਨ। ਕੋਮਲ, ਹਿਮੇਸ਼ ਦੇ ਮਾਤਾ-ਪਿਤਾ ਨਾਲ ਰਹਿੰਦੀ ਹਨ।

ਤਲਾਕ ਤੋਂ ਬਾਅਦ ਹਿਮੇਸ਼ ਨੇ ਬਿਆਨ ਦਿੱਤਾ,'' ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਸਾਡੇ ਪਰਿਵਾਰ ਦੇ ਸਾਰੇ ਮੈਂਬਰ ਇਸ ਫੈਸਲੇ ਨਾਲ ਸਹਿਮਤ ਹਨ ਕਿਉਂਕਿ ਕੋਮਲ ਹਮੇਸ਼ਾ ਸਾਡੇ ਪਰਿਵਾਰ ਦਾ ਹਿੱਸਾ ਰਹੇਗੀ ਅਤੇ ਮੈਂ ਹਮੇਸ਼ਾ ਉਸ ਦੇ ਪਰਿਵਾਰ ਦਾ ਹਿੱਸਾ ਰਹਾਂਗਾ।''
PunjabKesari
ਮੀਡੀਆ ਰਿਪੋਰਟ 'ਚ ਸੋਨੀਆ ਕਪੂਰ ਨਾਲ ਹਿਮੇਸ਼ ਦੀਆਂ ਕਰੀਬੀਆਂ ਨੂੰ ਇਸ ਤਲਾਕ ਦਾ ਕਾਰਨ ਦੱਸਿਆ ਗਿਆ, ਹਾਲਾਂਕਿ ਕੋਮਲ ਨੇ ਖੁਦ ਅੱਗੇ ਆ ਕੇ ਇਸ ਤਰ੍ਹਾਂ ਦੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਸੋਨੀਆ ਨੂੰ ਸਾਡੇ ਤਲਾਕ ਲਈ ਜ਼ਿੰਮੇਦਾਰ ਨਾ ਦੱਸਿਆ ਜਾਵੇ।
PunjabKesari
ਖਬਰਾਂ ਹਨ ਕਿ ਵਿਆਹ ਤੋਂ ਬਾਅਦ ਸੋਨੀਆ ਆਪਣੇ ਫਿਲਮੀ ਕਰੀਅਰ ਨੂੰ ਅਲਵਿਦਾ ਕਹਿ ਦੇਵੇਗੀ ਅਤੇ ਆਪਣੇ ਪਰਿਵਾਰ 'ਤੇ ਧਿਆਨ ਦੇਵੇਗੀ। ਉਥੇ ਹੀ ਹਿਮੇਸ਼ ਰੇਸ਼ਮੀਆ ਜਲਦ ਹੀ ਆਪਣੀਆਂ ਅਗਲੀਆਂ 2 ਫਿਲਮਾਂ ਦਾ ਐਲਾਨ ਕਰ ਸਕਦੇ ਹਨ।


Edited By

Manju

Manju is news editor at Jagbani

Read More