ਸਕਾਟਲੈਂਡ ''ਚ ਹਿਮੇਸ਼ ਨੇ ਪਤਨੀ ਨਾਲ ਸੈਲੀਬ੍ਰੇਟ ਕੀਤੀ ਵਿਆਹ ਦੀ ਪਹਿਲੀ ਵਰ੍ਹੇਗੰਢ

Wednesday, May 15, 2019 11:28 AM

ਨਵੀਂ ਦਿੱਲੀ (ਬਿਊਰੋ) : ਹਿਮੇਸ਼ ਰੇਸ਼ਮੀਆ ਨੇ ਸਾਲ 2018 'ਚ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਨੂੰ 1 ਸਾਲ ਹੋ ਚੁੱਕਾ ਹੈ। ਇਸ ਖਾਸ ਮੌਕੇ 'ਤੇ ਹਿਮੇਸ਼, ਪਤਨੀ ਨਾਲ ਵਿਦੇਸ਼ 'ਚ ਛੁੱਟੀਆਂ ਮਨਾ ਰਹੇ ਹਨ। ਉਸ ਨੇ ਸਕਾਟਲੈਂਡ 'ਚ ਪਤਨੀ ਨਾਲ ਇੰਜੁਆਏ ਕਰਦਿਆ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਦੋਵਾਂ ਦੀ ਬਾਂਡਿੰਗ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਤਸਵੀਰਾਂ ਨੂੰ ਸ਼ੇਅਰ ਕਰਦਿਆ ਹਿਮੇਸ਼ ਨੇ ਕੈਪਸ਼ਨ 'ਚ ਲਿਖਿਆ, ''ਵਿਆਹ ਦੀ ਪਹਿਲੀ ਵਰ੍ਹੇਗੰਢ, #ScotlandBlues।''

PunjabKesari

ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਹਿਮੇਸ਼ ਨੂੰ ਹਰ ਪਾਸੋ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਸਿੰਗਰ ਸ਼ਾਨ ਨੇ ਵਿਸ਼ ਕਰਦੇ ਹੋਏ ਲਿਖਿਆ, ''ਵਧਾਈ, ਤੁਹਾਨੂੰ ਤੇ ਸੋਨੀਆ ਨੂੰ ਢੇਰ ਸਾਰਾ ਪਿਆਰ।''

PunjabKesari
ਦੱਸਣਯੋਗ ਹੈ ਕਿ 11 ਮਈ 2018 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ 'ਤੇ ਗੱਲ ਕਰਦੇ ਹੋਏ ਹਿਮੇਸ਼ ਨੇ ਕਿਹਾ ਸੀ, ''ਅਸੀਂ ਕਾਫੀ ਸਮੇਂ ਤੋਂ ਇਕੱਠੇ ਸਨ। ਵਿਆਹ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਜਾ ਇਕ ਸੁਭਾਵਿਕ ਕਦਮ ਸੀ।

PunjabKesari

ਅਪਣੇ ਰਿਲੇਸ਼ਨਸ਼ਿਪ ਨੂੰ ਫਾਰਮਲ ਰੂਪ ਦੇਣ ਨਾਲ ਮੈਂ ਖੁਸ਼ ਹਾਂ। ਅਸੀਂ ਦੋਵੇਂ ਇਕੱਠੇ ਕਾਫੀ ਖੁਸ਼ ਹਨ। ਮੈਂ ਉਸ ਮਹਿਲਾ ਨਾਲ ਹਾਂ, ਜਿਸ ਨੂੰ ਪਿਆਰ ਕਰਦਾ ਹਾਂ। ਇਸ ਤੋਂ ਬੇਹਿਤਰ ਜ਼ਿੰਦਗੀ ਕੀ ਹੋਰ ਹੋ ਸਕਦੀ ਹੈ।''
PunjabKesari

PunjabKesari

PunjabKesari


Edited By

Sunita

Sunita is news editor at Jagbani

Read More