ਪਹਿਲਾਂ ਨਾਲੋਂ ਜ਼ਿਆਦਾ ਹੌਟ ਹੋਈ ਹਿਨਾ ਖਾਨ, ਤਸਵੀਰਾਂ ਨੇ ਗਵਾਹ

Sunday, January 6, 2019 12:28 PM

ਮੁੰਬਈ (ਬਿਊਰੋ)—  'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ ਅਕਸ਼ਰਾ ਦੇ ਕਿਰਦਾਰ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ। ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ।

PunjabKesari

ਉਸ ਦਾ ਇਹ ਹੌਟ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ। ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।

PunjabKesari
ਦੱਸ ਦੇਈਏ ਕਿ ਹਿਨਾ ਖਾਨ 'ਬਿੱਗ ਬੌਸ 11' ਤੋਂ ਬਾਅਦ ਬਹੁਤ ਜ਼ਿਆਦਾ ਬੋਲਡ ਤੇ ਹੌਟ ਹੋ ਗਈ ਹੈ। ਹਿਨਾ ਖਾਨ ਆਏ ਦਿਨੀਂ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਹਿਨਾ ਖਾਨ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ। 
PunjabKesari


Edited By

Sunita

Sunita is news editor at Jagbani

Read More