ਫੈਨਜ਼ ਨੂੰ ਮਦੋਹਸ਼ ਕਰ ਰਿਹਾ ਹੈ ਹਿਨਾ ਖਾਨ ਦਾ ਖੂਬਸੂਰਤ ਲੁੱਕ

Saturday, January 12, 2019 11:16 AM

ਮੁੰਬਈ (ਬਿਊਰੋ) — 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਹੀ ਆਪਣੇ ਗਲੈਮਰ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਤਸਵੀਰਾਂ ਉਸ ਦੇ ਨਵੇਂ ਸ਼ੂਟ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੀ ਇਕ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ।

PunjabKesari

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਦੇ ਕੈਪਸ਼ਨ 'ਚ ਹਿਨਾ ਖਾਨ ਨੇ ਲਿਖਿਆ ਹੈ, ''Thinking orange.. The colour of Faith, Spirituality and warmth 🔥।''

PunjabKesari
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੇ ਡਰਾਕ ਬਰਾਊਨ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਸ ਤਸਵੀਰ 'ਚ ਉਹ ਆਪਣੀ ਬੈਕ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। 

PunjabKesari
ਦੱਸਣਯੋਗ ਹੈ ਕਿ ਹਿਨਾ ਖਾਨ ਇਨ੍ਹਾਂ ਦਿਨੀਂ ਸਟਾਰ ਪਲੱਸ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਸ਼ੋਅ 'ਚ ਉਹ ਕੋਮੋਲਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ।

PunjabKesari

ਪਿਛਲੇ ਕਈ ਦਿਨਾਂ ਤੋਂ ਦੂਜੇ ਕੰਮਾਂ 'ਚ ਰੁੱਝੀ ਹੋਣ ਕਾਰਨ ਕਸੌਟੀ 'ਚੋਂ ਗਾਇਬ ਸੀ।

PunjabKesari


Edited By

Sunita

Sunita is news editor at Jagbani

Read More