ਇੰਡਸਟਰੀ 'ਚ 10 ਸਾਲ ਪੂਰੇ 'ਤੇ ਹਿਨਾ ਖਾਨ ਨੇ ਮਨਾਇਆ ਜਸ਼ਨ

1/13/2019 1:00:32 PM

ਮੁੰਬਈ(ਬਿਊਰੋ)— ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਅਕਸ਼ਰਾ ਦਾ ਰੋਲ ਨਿਭਾ ਕੇ ਪੂਰੇ ਦੇਸ਼ 'ਚ ਛਾ ਜਾਣ ਵਾਲੀ ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖਾਨ ਨੇ ਇੰਡਸਟਰੀ 'ਚ 10 ਸਾਲ ਪੂਰੇ ਕਰ ਲਏ ਹਨ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨੂੰ ਵਿਚਕਾਰ ਛੱਡਣ ਦਾ ਫੈਸਲਾ ਲੈ ਕੇ ਫੈਨਜ਼ ਨੂੰ ਝੱਟਕਾ ਦੇ ਦਿੱਤਾ ਸੀ ਪਰ ਫਿਰ ਇਸ ਤੋਂ ਬਾਅਦ ਹਿਨਾ ਨੇ ਕਲਰਸ ਟੀ.ਵੀ. ਦੇ ਪਾਪੁਲਰ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਇਕ ਨਵਾਂ ਲੁੱਕ ਦਿਖਾਇਆ।
PunjabKesari
ਸ਼ੋਅ 'ਚ ਹਿਨਾ ਖਾਨ ਦੇ ਸਟਾਈਲਿਸ਼ ਲੁੱਕ ਨੂੰ ਬੇਹੱਦ ਪਸੰਦ ਕੀਤਾ ਗਿਆ ਅਤੇ ਸ਼ੋਅ ਦੀ ਉਹ ਫਰਸਟ ਰਨਰਅਪ ਬਣੀ। ਹੁਣ ਹਿਨਾ ਖਾਨ ਸਟਾਰ ਪਲੱਸ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ -2' 'ਚ ਹੌਟ ਐਂਡ ਸੈਕਸੀ ਕੋਮੋਲਿਕਾ ਦਾ ਰੋਲ ਨਿਭਾਉਂਦੇ ਹੋਏ ਨਜ਼ਰ ਆ ਰਹੀ ਹੈ।
PunjabKesari
ਹਿਨਾ ਖਾਨ ਦੇ ਫੈਨਜ਼ ਨੇ ਉਨ੍ਹਾਂ ਦੇ ਸ਼ਾਨਦਾਰ 10 ਸਾਲ ਦਾ ਸਫਰ ਪੂਰਾ ਕਰਨ 'ਤੇ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਨੇ ਹਿਨਾ ਲਈ ਸਪੈਸ਼ਲ ਕੇਕ ਅਤੇ ਤੋਹਫੇ ਭੇਜੇ ਹਨ। ਇਸ ਦੇ ਨਾਲ ਹੀ ਹਿਨਾ ਖਾਨ ਨੇ ਆਪਣਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News