ਤਾਂ ਇਹ ਵਜ੍ਹਾ ਹੈ ''ਕਸੌਟੀ ਜ਼ਿੰਦਗੀ ਕੀ 2'' ''ਚੋਂ ਹਿਨਾ ਖਾਨ ਦੇ ਬਾਹਰ ਜਾਣ ਦੀ

Tuesday, February 5, 2019 11:22 AM

ਮੁੰਬਈ (ਬਿਊਰੋ) — ਟੀ. ਵੀ. ਸੀਰੀਅਲ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ 2' 'ਚ ਕੋਮੋਲਿਕਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹਿਨਾ ਖਾਨ ਹੁਣ ਜਲਦ ਹੀ ਸ਼ੋਅ 'ਚੋਂ ਬਾਹਰ ਹੋਣ ਵਾਲੀ ਹੈ। ਹਿਨਾ ਸ਼ੋਅ 'ਚ ਨਿਗੇਟਿਵ ਕਿਰਦਾਰ ਨਿਭਾ ਰਹੀ ਹੈ ਉਥੇ ਹੀ ਪਾਰਥ ਸਮਥਾਨ ਤੇ ਏਰਿਕਾ ਫਰਨਾਡੀਜ਼ ਸ਼ੋਅ 'ਚ ਲੀਡ ਭੂਮਿਕਾ ਨਿਭਾ ਰਹੇ ਹਨ। ਕੁਝ ਸਮੇਂ ਪਹਿਲਾਂ ਹਿਨਾ ਖਾਨ ਨੇ ਸ਼ੋਅ 'ਚ ਐਂਟਰੀ ਕੀਤੀ ਸੀ ਅਤੇ ਮੇਕਰਸ ਨੇ ਲਾਸਟ ਮੂਮੈਂਟ ਤੱਕ ਕੋਮੋਲਿਕਾ ਦਾ ਕਿਰਦਾਰ ਕੌਣ ਨਿਭਾਏਗਾ ਨੂੰ ਸਸਪੈਂਸ ਬਣਾ ਕੇ ਰੱਖਿਆ ਹੈ। 
PunjabKesari
ਹਿਨਾ ਖਾਨ ਦੀ ਐਂਟਰੀ ਤੋਂ ਬਾਅਦ ਸ਼ੋਅ 'ਚ ਟਵਿਸਟ ਐਂਡ ਟਰਨਸ ਆਉਣੇ ਸ਼ੁਰੂ ਹੋ ਗਏ। ਦਰਸ਼ਕ ਹਿਨਾ ਖਾਨ ਦੇ ਇਸ ਰੂਪ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਹਿਨਾ ਖਾਨ ਨੇ ਹਮੇਸ਼ਾ ਪੌਜੀਟਿਵ ਕਿਰਦਾਰ ਕੀਤੇ ਹਨ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਹਿਨਾ ਖਾਨ ਜਲਦ ਹੀ ਸ਼ੋਅ ਨੂੰ ਅਲਵਿਦਾ ਆਖਣ ਵਾਲੀ ਹੈ। 
PunjabKesari
ਦੱਸਣਯੋਗ ਹੈ ਕਿ ਹਿਨਾ ਖਾਨ ਮਾਰਚ ਤੋਂ ਬਾਅਦ ਇਸ ਸ਼ੋਅ 'ਚ ਨਜ਼ਰ ਨਹੀਂ ਆਵੇਗੀ। ਇਸ ਗੱਲ ਦੀ ਪੁਸ਼ਟੀ ਕੁਦ ਹਿਨਾ ਖਾਨ ਨੇ ਕੀਤੀ ਹੈ। ਵਜ੍ਹਾ ਦੱਸਦੇ ਹੋਏ ਹਿਨਾ ਖਾਨ ਨੇ ਕਿਹਾ, ''ਫਿਲਮਾਂ 'ਚ ਕਮਿਟਮੈਂਟ ਕਾਰਨ ਸ਼ੋਅ ਨੂੰ ਛੱਡਣਾ ਪੈ ਰਿਹਾ ਹੈ। ਮੇਕਰਸ ਤਾਂ ਚਾਹੁੰਦੇ ਹਨ ਕਿ ਮੈਂ ਸ਼ੋਅ 'ਚ ਕੰਮ ਕਰਾਂ ਪਰ ਸਮੇਂ ਦੀ ਘਾਟ ਕਾਰਨ ਮੈਨੂੰ ਇਹ ਸ਼ੋਅ ਛੱਡਣਾ ਪੈ ਰਿਹਾ ਹੈ।''

PunjabKesari


Edited By

Sunita

Sunita is news editor at Jagbani

Read More