ਹਿਨਾ ਖਾਨ ਦੇ ਹੱਥ ਲੱਗੀਆਂ 3 ਫਿਲਮਾਂ, ਵੀਡੀਓ 'ਚ ਦਿੱਤੀ ਜਾਣਕਾਰੀ

Thursday, February 7, 2019 9:15 AM
ਹਿਨਾ ਖਾਨ ਦੇ ਹੱਥ ਲੱਗੀਆਂ 3 ਫਿਲਮਾਂ, ਵੀਡੀਓ 'ਚ ਦਿੱਤੀ ਜਾਣਕਾਰੀ

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਹਿਨਾ ਖਾਨ ਲਗਾਤਾਰ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਿਨਾ ਏਕਤਾ ਕਪੂਰ ਦੇ ਟੀ.ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਨੈਗਟਿਵ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਜਲਦ ਹੀ ਉਹ ਟੀ.ਵੀ. ਸ਼ੋਅ ਨੂੰ ਬਾਏ-ਬਾਏ ਕਰਨ ਵਾਲੀ ਹੈ। ਇਸ ਦੇ ਨਾਲ ਹੀ ਵੱਡੀ ਖੁਸ਼ਖ਼ਬਰੀ ਵੀ ਹੈ।

ਖਬਰਾਂ ਨੇ ਕਿ ਹਿਨਾ ਨੇ ਇੱਕਠੀਆਂ ਤਿੰਨ ਫਿਲਮਾਂ ਸਾਈਨ ਕੀਤੀਆਂ ਹਨ। ਇਸ ਦੀ ਜਾਣਕਾਰੀ ਹਿਨਾ ਨੇ ਵੀਡੀਓ 'ਚ ਦਿੱਤੀ ਹੈ। ਹਿਨਾ ਜਲਦੀ ਹੀ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰੇਗੀ। ਇਹੀ ਕਾਰਨ ਹੈ ਕਿ ਹਿਨਾ ਨੇ ਏਕਤਾ ਕਪੂਰ ਦੇ ਟੀ.ਵੀ. ਸੀਰੀਅਲ ਤੋਂ ਬ੍ਰੈਕ ਲਿਆ ਹੈ। ਆਪਣੀ ਫਿਲਮਾਂ ਦੀ ਸ਼ੂਟਿੰਗ ਕਰਕੇ ਹਿਨਾ ਸੀਰੀਅਲ ਦੀ ਸ਼ੂਟਿੰਗ ਨਹੀਂ ਕਰ ਪਾਵੇਗੀ। ਇਸ ਦੇ ਨਾਲ ਹੀ ਵੀਡੀਓ 'ਚ ਹਿਨਾ ਨੇ ਕਿਹਾ ਕਿ ਉਹ ਅਗਸਤ 'ਚ ਫੇਰ ਸੀਰੀਅਲ 'ਚ ਵਾਪਸੀ ਕਰ ਸਕਦੀ ਹੈ।


About The Author

manju bala

manju bala is content editor at Punjab Kesari