''ਬਿੱਗ ਬੌਸ 11'' ''ਚ ਖੁਦ ਦੀ ਐਂਟਰੀ ਨੂੰ ਲੈ ਕੇ ''ਅਕਸ਼ਰਾ'' ਨੇ ਕੀਤਾ ਇਹ ਖੁਲਾਸਾ
9/23/2017 5:08:48 PM
ਮੁੰਬਈ— ਟੀ. ਵੀ. ਦਾ ਵਿਵਾਦਿਤ ਸ਼ੋਅ 'ਬਿੱਗ ਬੌਸ 11' ਪਹਿਲੀ ਅਕਤੂਬਕ ਤੋਂ ਦਸਤਕ ਦੇਣ ਵਾਲਾ ਹੈ। ਰੋਜ਼ਾਨਾ ਸ਼ੋਅ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆ ਹੀ ਜਾਂਦੀ ਹੈ। ਹਾਲ ਹੀ 'ਚ ਖਬਰ ਆਈ ਸੀ ਕਿ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਸੀਰੀਅਲ ਦੀ ਅਕਸ਼ਰਾ ਭਾਵ ਹਿਨਾ ਖਾਨ ਵੀ ਸ਼ੋਅ ਦਾ ਹਿੱਸਾ ਬਣੇਗੀ। ਇਸ 'ਤੇ ਚੁੱਪੀ ਤੋੜਦੇ ਹੋਏ ਹਿਨਾ ਨੇ ਖਬਰ ਨੂੰ ਗਲਤ ਦੱਸਿਆ ਹੈ। ਹਿਨਾ ਨੇ ਇੰਟਰਵਿਊ 'ਚ ਸਾਫ ਕੀਤਾ ਕਿ ਉਹ 'ਬਿੱਗ ਬੌਸ' ਦਾ ਹਿੱਸਾ ਨਹੀਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, 'ਮੇਰੇ ਬਿੱਗ ਬੌਸ' ਸ਼ੋਅ ਕਰਨ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ। ਮੈਨੂੰ ਨਹੀਂ ਪਤਾ ਕਿ ਕਿਥੋਂ ਅਜਿਹੀਆਂ ਖਬਰਾਂ ਆਉਂਦੀਆਂ ਹਨ। ਇਸ ਸ਼ੋਅ ਲਈ ਮੈਨੂੰ ਹਰ ਸਾਲ ਅਪ੍ਰੋਚ ਕੀਤਾ ਜਾਂਦਾ ਹੈ, ਪਰ ਮੈਂ ਹਮੇਸ਼ਾ ਇਹ ਆਫਰ ਠੁਕਰਾਇਆ ਹੈ। ਇਸ ਵਾਰ ਵੀ ਮੇਰਾ ਇਹ ਸ਼ੋਅ ਕਰਨ ਦਾ ਕੋਈ ਪਲਾਨ ਨਹੀਂ ਹੈ। ਇਸ ਦੇ ਬਾਵਜੂਦ ਜੇਕਰ ਮੈਨੂੰ ਮੇਕਰਜ਼ ਦਾ ਆਫਰ ਆਵੇਗਾ ਤਾਂ ਮਾਂ ਉਨ੍ਹਾਂ ਨੂੰ ਇਨਕਾਰ ਕਰ ਦੇਵਾਂਗੀ।
ਖਬਰਾਂ ਸਨ ਕਿ 'ਬਿੱਗ ਬੌਸ' ਦੇ ਮੇਕਰਜ਼ ਨੇ ਹਿਨਾ ਨੂੰ ਸ਼ੋਅ ਦਾ ਹਿੱਸਾ ਬਣਾਉਣ ਲਈ ਭਾਰੀ ਰਕਮ ਆਫਰ ਕੀਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ