'ਬਿੱਗ ਬੌਸ 11' ਤੋਂ ਬਾਅਦ ਹੋਰ ਵੀ ਸਟਾਈਲਿਸ਼ ਬਣੀ ਹਿਨਾ ਖਾਨ, ਤਸਵੀਰਾਂ ਨੇ ਗਵਾਹ
7/17/2018 1:08:23 PM
ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਜਦੋਂ ਤੋਂ ਉਹ 'ਬਿੱਗ ਬੌਸ 11' ਦਾ ਹਿੱਸਾ ਬਣੀ ਹੈ, ਉਦੋਂ ਤੋਂ ਉਹ ਹੋਰ ਵੀ ਚਰਚਾ 'ਚ ਰਹਿਣ ਲੱਗ ਗਈ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਹੀਨਾ ਖਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੌਟ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ।
ਉਸ ਦੇ ਇਸ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਹਿਨਾ ਖਾਨ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਈ ਹੈ, ਉਦੋਂ ਤੋਂ ਉਹ ਛੋਟੇ ਪਰਦੇ ਤੋਂ ਦੂਰ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਉਸ ਨੇ ਛੋਟੇ ਪਰਦੇ ਤੋਂ ਦੂਰ ਰਹਿਣ ਦਾ ਕਾਰਨ ਦੱਸਦਿਆ ਕਿਹਾ, ''ਮੈਨੂੰ ਕੁਝ ਪ੍ਰੋਜੈਕਟ ਆਫਰ ਹੋਏ ਪਰ ਉਹ ਮੈਨੂੰ ਪਸੰਦ ਨਹੀਂ ਆ ਰਹੇ।
ਮੈਂ ਵਾਪਸੀ ਲਈ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਮੈਂ ਸਿਰਫ ਚੰਗੇ ਪ੍ਰੋਜੈਕਟ ਦਾ ਇੰਤਜਾਰ ਕਰ ਰਹੀ ਹਾਂ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ