ਹਿਨਾ ਖਾਨ ਨੇ ਮੁੜ ਦਿਖਾਈਆਂ ਕਾਤਿਲ ਅਦਾਵਾਂ, ਤਸਵੀਰਾਂ ਵਾਇਰਲ

9/19/2018 8:21:00 AM

ਮੁੰਬਈ(ਬਿਊਰੋ)— ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਦੱਸ ਦੇਈਏ ਕਿ ਹਿਨਾ ਖਾਨ ਜਲਦ ਹੀ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਕਸੋਟੀ ਜਿੰਗਗੀ ਕੀ' 'ਚ ਕਮੌਲੀਕਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ।

PunjabKesari

ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਨਾਲ ਲੰਡਨ 'ਚ ਇੰਜੁਆਏ ਕਰਦੀ ਵੀ ਨਜ਼ਰ ਆਈ ਸੀ। ਇਸ ਦੌਰਾਨ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖੂਬ ਤਸਵੀਰਾਂ ਸ਼ੇਅਰ ਕੀਤੀਆਂ ਸਨ।

PunjabKesari

ਉਹ ਲੰਡਨ ਜਾ ਕੇ ਵੀ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਐਕਟਿਵ ਰਹੀ ਸੀ। ਉਹ ਆਏ ਦਿਨ ਹੀ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੀ ਰਹਿੰਦੀ ਹੈ।

PunjabKesari
ਦੱਸ ਦੇਈਏ ਕਿ ਹਿਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਹਿਨਾ ਦੀ ਫੈਸ਼ਨ ਸੈਂਸ ਦਾ ਉਂਝ ਕੋਈ ਜਵਾਬ ਨਹੀਂ ਹੈ। 'ਬਿੱਗ ਬੌਸ 11' 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ-ਆਈਕਨ ਬਣ ਗਈ ਹੈ।ਇਸ ਦੇ ਚੱਲਦੇ ਹੀ 2018 'ਚ ਹਿਨਾ ਨੂੰ ਸਟਾਈਲਿਸ਼ ਦੀਵਾ ਦਾ ਐਵਾਰਡ ਵੀ ਮਿਲ ਚੁੱਕਿਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News