Pics : ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਹਿਨਾ ਖਾਨ ਦਾ ਖੂਬਸੂਰਤ ਲੁੱਕ

11/3/2018 10:05:24 AM

ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀਆਂ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਹਿਨਾ ਖਾਨ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਕਸੋਟੀ ਜਿੰਗਗੀ ਕੀ' 'ਚ ਕਮੌਲੀਕਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।

PunjabKesari

ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਹਿਨਾ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਉਸ ਨੇ ਵੱਖਰੇ-ਵੱਖਰੇ ਐਂਗਲ ਨਾਲ ਕਾਫੀ ਸ਼ਾਨਦਾਰ ਪੋਜ਼ ਦਿੱਤੇ ਹਨ।

PunjabKesari

ਹਿਨਾ ਦੀ ਫੈਸ਼ਨ ਸੈਂਸ ਦਾ ਉਂਝ ਕੋਈ ਜਵਾਬ ਨਹੀਂ ਹੈ। 'ਬਿੱਗ ਬੌਸ 11' 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ-ਆਈਕਨ ਬਣ ਗਈ ਹੈ।

PunjabKesari

ਇਸ ਦੇ ਚੱਲਦੇ 2018 'ਚ ਹਿਨਾ ਨੂੰ ਸਟਾਈਲਿਸ਼ ਦੀਵਾ ਦਾ ਐਵਾਰਡ ਵੀ ਮਿਲ ਚੁੱਕਾ ਹੈ।

PunjabKesari
ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਹਿਨਾ ਆਪਣੇ ਪਰਿਵਾਰ ਨਾਲ ਲੰਡਨ 'ਚ ਇੰਜੁਆਏ ਕਰਦੀ ਵੀ ਨਜ਼ਰ ਆਈ ਸੀ। ਇਸ ਦੌਰਾਨ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖੂਬ ਤਸਵੀਰਾਂ ਸ਼ੇਅਰ ਕੀਤੀਆਂ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News