ਪਾਣੀ 'ਚ ਹਿਨਾ ਖਾਨ ਨੇ ਕਰਵਾਇਆ ਬੋਲਡ ਫੋਟੋਸ਼ੂਟ, ਹੌਟ ਅਦਾਵਾਂ ਇੰਟਰਨੈੱਟ 'ਤੇ ਵਾਇਰਲ

Monday, November 5, 2018 11:13 AM

ਮੁੰਬਈ (ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਜਿੱਥੇ ਇਕ ਪਾਸੇ ਇਸ ਸ਼ੋਅ ਦੇ ਘਰ 'ਚ ਜਾ ਕੇ ਮੁਕਾਬਲੇਬਾਜ਼ਾਂ ਦੀ ਖਬਰ ਲੈ ਕੇ ਆਈ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਵਲੋਂ ਹਾਲ ਹੀ 'ਚ ਕਰਵਾਇਆ ਗਿਆ ਫੋਟੋਸ਼ੂਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PunjabKesari

ਹਿਨਾ ਖਾਨ ਦੀਆਂ ਇਹ ਤਸਵੀਰਾਂ ਮਾਲਦੀਵ ਦੀਆਂ ਹਨ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਕਿ ਕਿਵੇਂ ਹਿਨਾ ਸਮੁੰਦਰ ਕਿਨਾਰੇ ਰਿਲੈਕਸ ਕਰ ਰਹੀ ਹੈ।

PunjabKesari

ਹਿਨਾ ਖਾਨ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ 'ਚ ਲਿਖਿਆ, ''Yes I am a water baby coz all the troubles wash away in the water and all u can hear is YOU''.

PunjabKesari

ਅੱਜਕਲ ਹਿਨਾ ਆਪਣੇ ਟੀ. ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ 2' ਕਾਰਨ ਵੀ ਚਰਚਾ 'ਚ ਛਾਈ ਹੋਈ ਹੈ। ਇਸ 'ਚ ਉਹ 'ਕੋਮੋਲਿਕਾ' ਦਾ ਕਿਰਦਾਰ ਨਿਭਾ ਰਹੀ ਹੈ।

PunjabKesari

ਇਹ ਪਹਿਲਾ ਮੌਕਾ ਨਹੀਂ, ਜਦੋਂ ਹਿਨਾ ਇਸ ਅੰਦਾਜ਼ 'ਚ ਨਜ਼ਰ ਆਈ ਹੋਵੇ। ਬੀਤੇ ਦਿਨੀਂ ਹਿਨਾ ਖਾਨ ਨੇ ਗੋਆ 'ਚ ਆਪਣੇ ਬੁਆਏਫ੍ਰੈਂਡ ਰਾਕੀ ਜੈਸਵਾਲ ਨਾਲ ਛੁੱਟੀਆਂ ਬਿਤਾਈਆਂ ਸਨ।

PunjabKesari

ਇਸ ਟ੍ਰਿਪ ਦੌਰਾਨ ਉਹ ਬੋਲਡ ਤੇ ਗਲੈਮਰਸ ਅੰਦਾਜ਼ 'ਚ ਦਿਖਾਈ ਦਿੱਤੀ ਸੀ।


About The Author

Chanda

Chanda is content editor at Punjab Kesari